ਕੌਂਂਸਲਰ ਪ੍ਰਿੰਸ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦਾ ਸਾਲਾਨਾ ਮੈਗਜੀਨ ਨਵੀਂ ਉਮੰਗ ਰਿਲੀਜ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਗੌਰਮਿੰਟ ਪ੍ਰਾਈਮਰੀ ਸਕੂਲ ਫੇਜ਼ 3 ਬੀ1 ਵਿਖੇ ਇਕ ਸਮਾਗਮ ਦੌਰਾਨ ਸਕੂਲ ਦੇ ਸਲਾਨਾ ਮੈਗਜੀਨ ਨਵੀਂ ਉਮੰਗ 2017-18 ਨੂੰ ਮੁੱਖ ਮਹਿਮਾਨ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਸ ਹਰਮਨਪ੍ਰੀਤ ਸਿੰਘ ਪ੍ਰਿੰਸ (ਕੌਂਸਲਰ) ਨੇ ਰਿਲੀਜ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਪ੍ਰਿੰਸ ਨੇ ਕਿਹਾ ਕਿ ਇਹ ਸਾਰਾ ਮੈਗਜੀਨ ਬੱਚਿਆਂ ਨੇ ਹੀ ਤਿਆਰ ਕੀਤਾ ਹੈ, ਇਸ ਮੈਗਜੀਨ ਵਿੱਚ ਬੱਚਿਆਂ ਦੀਆਂ ਪੇਟਿੰਗ, ਕਵਿਤਾਵਾਂ, ਲੇਖ, ਕਹਾਣੀਆਂ ਹੁੰਦੀਆਂ ਹਨ| ਇਹ ਮੈਗਜੀਨ ਅੱਗੇ ਹੋਰ ਮੁਕਾਬਲਿਆਂ ਵਿੱਚ ਭੇਜਿਆ ਜਾਂਦਾ ਹੈ| ਉਹਨਾਂ ਕਿਹਾ ਕਿ ਇਸ ਮੈਗਜੀਨ ਰਾਹੀਂ ਬਾਲ ਕਲਾਕਾਰਾਂ ਨੂੰ ਉਭਾਰਿਆ ਜਾਂਦਾ ਹੈ| ਉਹਨਾਂ ਕਿਹਾ ਕਿ ਇਹਨਾਂ ਛੋਟੇ ਬੱਚਿਆਂ ਨੇ ਹੀ ਵੱਡੇ ਹੋ ਕੇ ਪ੍ਰਸਿੱਧ ਵਿਅਕਤੀ ਬਣਨਾ ਹੁੰਦਾ ਹੈ, ਇਸ ਲਈ ਉਹਨਾਂ ਦੀ ਕਲਾ ਨੂੰ ਬਚਪਣ ਵਿੱਚ ਹੀ ਨਿਖਾਰਣਾ ਜਰੂਰੀ ਹੁੰਦਾ ਹੈ|
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਦਲਜੀਤ ਕੌਰ, ਚਰਨਜੀਤ ਕੌਰ ਬਾਠ, ਰੇਨੂੰ ਕਾਂਸਲ, ਸੁਰਿੰਦਰਜੀਤ ਕੌਰ, ਪਰਮਿੰਦਰ ਸਿੰਘ, ਅਰਸਦੀਪ ਕੌਰ, ਇੰਦਰਪ੍ਰੀਤ ਸਿਘ ਟਿੰਕੂ, ਮਨਪ੍ਰੀਤ ਸਿੰਘ ਬਬਰਾ, ਮਨਦੀਪ ਸਿੰਘ ਸੰਧੂ, ਭੁਪਿੰਦਰ ਸਿੰਘ ਮਲਹੋਤਰਾ, ਹਰਕੰਵਲ ਸਿੰਘ ਮੌਜੂਦ ਸਨ|

Leave a Reply

Your email address will not be published. Required fields are marked *