ਕੌਂਸਲਰਾਂ ਵਲੋਂ ਪਾਸ ਕੀਤੇ ਕੰਮਾਂ ਨੂੰ ਮੁਕੰਮਲ ਕਰਵਾਏ ਨਿਗਮ : ਕਾਹਲੋਂ

ਐਸ.ਏ.ਐਸ.ਨਗਰ, 20 ਜੁਲਾਈ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਫੇਜ਼ 7 ਦੇ ਵਾਰਡ ਨੰ. 18 ਦੇ ਅਲਾਟ ਕੀਤੇ ਗਏ ਕੰਮਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ| 
ਉਹਨਾਂ ਵਲੋਂ ਅੱਜ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਨੂੰ ਮਿਲ ਕੇ ਇਹ ਪੱਤਰ ਦਿੱਤਾ ਗਿਆ ਅਤੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਿਗਮ ਵਲੋਂ ਇਸ ਵਾਰਡ ਦੇ ਕਈ ਕੰਮ ਪਾਸ ਕਰਕੇ ਵਰਕ ਆਰਡਰ ਜਾਰੀ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਅਜੇ ਕੁਝ ਕੰਮ ਅਧੂਰੇ ਪਏ ਹਨ|
ਉਹਨਾਂ ਕਮਿਸ਼ਨਰ ਦੀ ਜਾਣਕਾਰੀ ਵਿੱਚ ਲਿਆਂਦਾ ਕਿ ਇਸ ਸੰਬਧੀ ਉਨ੍ਹਾਂ ਵਲੋਂ ਪਹਿਲਾ ਵੀ ਇੱਕ ਮੰਗ ਪੱਤਰ ਦੇ ਕੇ ਇਨ੍ਹਾਂ ਕੰਮਾਂ ਨੂੰ ਕਰਵਾਉਣ ਦੀ ਮੰਗ ਕੀਤੀ ਗਈ ਸੀ| ਉਹਨਾਂ ਕਿਹਾ ਕਿ ਇਨਾਂ ਅਧੂਰੇ ਬਚੇ ਕੰਮਾਂ ਵਿੱਚ ਪ੍ਰੀਮਿਕਸ ਪਵਾਉਣ ਦਾ ਕੰਮ ਅਤੇ ਪੈਚਵਰਕ ਦਾ ਕੰਮ ਹੋਣਾ ਬਹੁਤ ਜਰੂਰੀ ਹਨ ਤਾਂ ਜੋ ਲੋਕਾਂ ਦੀਆਂ                 ਪ੍ਰੇਸ਼ਾਨੀਆਂ ਦੂਰ ਹੋ ਸਕਣ| ਇਸਤੋਂ ਇਲਾਵਾ ਇੱਥੇ ਸਪੈਸ਼ਲ ਪਾਰਕ ਨੰ. 22 ਵਿੱਚ ਸਪਰਿੰਕਲ ਸਿਸਟਮ ਲਗਾਉਣ, ਫੁੱਲ ਬੂਟੇ ਲਗਾਉਣ ਅਤੇ ਰੇਨ ਵਾਟਰ ਸ਼ੈਲਟਰ ਬਨਾਉਣੇ ਬਹੁਤ ਜਰੂਰੀ ਹਨ| ਇਸ ਮੌਕੇ ਉਹਨਾਂ ਦੇ ਨਾਲ ਪ੍ਰੋ. ਮਿਹਰ ਸਿੰਘ ਮੱਲੀ ਵੀ ਮੌਜੂਦ ਸਨ|
ਉਹਨਾਂ ਮੰਗ ਕੀਤੀ ਕਿ ਇਸ ਤੋਂ ਇਲਾਵਾ ਓਪਨ ਜਿੰਮ, ਦੂਜੇ ਪਾਰਕਾਂ ਦੇ ਵਿਕਾਸ ਕੰਮ ਅਤੇ ਪੇਵਰ ਲਗਾਉਣ ਦੇ ਟੇਂਡਰ ਵੀ ਤੁੰਰਤ ਅਲਾਟ ਕੀਤੇ ਜਾਣ| ਇਸ ਮੌਕੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਨੇ ਸ੍ਰ. ਕਾਹਲੋਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਕਰਣਗੇ|

Leave a Reply

Your email address will not be published. Required fields are marked *