ਕੌਂਸਲਰ ਅਰੁਨ ਸ਼ਰਮਾ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ

ਐਸ ਏ ਐਸ ਨਗਰ, 5 ਅਪ੍ਰੈਲ (ਸ.ਬ.)ਕੌਂਸਲਰ ਅਰੁਨ ਸ਼ਰਮਾ ਵਲੋਂ  ਸਰਕਾਰੀ ਪ੍ਰਾਈਮਰੀ ਅਤੇ ਹਾਈ ਸਕੂਲ ਫੇਜ਼ 5 ਵਿੱਚ ਵੱਖ-ਵੱਖ ਜਮਾਤਾਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬਚਿਆਂ ਨੂੰ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਬੱਚਿਆਂ ਨੂੰ ਸ਼ਟੇਸ਼ਨਰੀ ਦਾ ਸਮਾਨ ਵੀ ਵੰਡਿਆ ਗਿਆ|  ਸਕੂਲ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ|  ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਅਰੁਨ ਸ਼ਰਮਾ ਨੇ ਕਿਹਾ ਕਿ ਬੱਚਿਆਂ ਨੂੰ ਪੜਾਈ ਦੇ ਨਾਲ ਹੀ ਖੇਡਾਂ ਵਿੱਚ ਵੀ ਹਿਸਾ ਲੈਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਹਰ ਪਾਸੇ ਹੀ ਸਫਾਈ           ਰਹੇ,ਜੋ ਕਿ ਸਰੀਰ ਦੀ ਤੰਦਰੁਸਤੀ ਲਈ ਜਰੂਰੀ ਹੁੰਦੀ ਹੈ|
ਇਸ ਮੌਕੇ ਸ੍ਰ. ਪਰਮਿੰਦਰ ਸਿੰਘ ਸੋਹਾਣਾ ਐਮ ਡੀ ਲੇਬਰਫੈਡ, ਸ੍ਰ. ਕਮਲਜੀਤ ਰੂਬੀ ਐਮ ਸੀ, ਸ੍ਰੀ ਅਸ਼ਵਿਨੀ ਅਰੋੜਾ, ਪ੍ਰਾਇਮਰੀ ਸੈਕਸਨ ਦੇ ਪਿੰ੍ਰਸੀਪਲ ਮੈਡਮ ਦਿਲਰੂਬਾ, ਹਾਈ ਸਕੂਲ ਦੀ ਪ੍ਰਿੰਸੀਪਲ ਨਰਪਿੰਦਰ ਕੌਰ, ਮਨਦੀਪ ਕੌਰ, ਸਾਲੂ ਗੁਪਤਾ, ਹਰਭਜਨ ਕੌਰ, ਮਹਿੰਦਰਜੀਤ ਕੌਰ, ਗੁਰਪ੍ਰੀਤ ਕੌਰ ਸੰਧੂ, ਮਨਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *