ਕੌਂਸਲਰ ਕੁਲਜੀਤ ਸਿੰਘ ਬੇਦੀ ਨੂੰ ਸਦਮਾ, ਪਿਤਾ ਸਵਰਗਵਾਸ, ਅੰਤਮ ਸੰਸਕਾਰ ਭਲਕੇ

ਕੌਂਸਲਰ ਕੁਲਜੀਤ ਸਿੰਘ ਬੇਦੀ ਨੂੰ ਸਦਮਾ, ਪਿਤਾ ਸਵਰਗਵਾਸ, ਅੰਤਮ ਸੰਸਕਾਰ ਭਲਕੇ

ਐੱਸ.ਏ.ਐੱਸ. ਨਗਰ, 2 ਅਗਸਤ (ਸ.ਬ.) ਨਗਰ ਨਿਗਮ ਮੁਹਾਲੀ ਦੇ ਕੌਂਸਲਰ ਸ. ਕੁਲਜੀਤ ਸਿੰਘ ਬੇਦੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਬੀਤੇ ਦਿਨ ਉਨ੍ਹਾਂ ਦੇ ਪਿਤਾ ਸ੍ਰ. ਹਰਬੰਸ ਸਿੰਘ ਬੇਦੀ ਅਚਾਨਕ ਸਵਰਗਵਾਸ ਹੋ ਗਏ| ਉਹ ਲਗਭਗ 81 ਵਰ੍ਹਿਆਂ ਦੇ ਸਨ ਅਤੇ ਆਪਣੇ ਅੰਤਿਮ ਸਮੇਂ ਉਹ ਆਪਣੇ ਛੋਟੇ ਬੇਟੇ ਕੁਲਜੀਤ ਸਿੰਘ            ਬੇਦੀ ਦੇ ਨਾਲ ਰਹਿ ਰਹੇ ਸਨ| ਉਨ੍ਹਾਂ ਦਾ ਵੱਡਾ ਬੇਟਾ ਜਗਦੀਸ਼ ਸਿੰਘ ਬੇਦੀ ਕੈਨੇਡਾ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ| ਅੱਜ ਨਗਰ ਨਿਗਮ ਦੇ ਹਾਊਸ ਦੀ ਮੀਟਿੰਗ ਵਿੱਚ ਕੌਂਸਲਰ ਬੇਦੀ ਦੇ ਪਿਤਾ ਜੀ ਦੀ ਹੋਈ ਅਚਾਨਕ ਮੌਤ ‘ਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ|
ਦੱਸਣਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਰੱਜੇ ਪੁਜੇ ਪ੍ਰਵਾਰ ਨਾਲ ਸਬੰਧ ਰਖਦੇ ਸਨ| ਧਾਰਮਿਕ ਬਿਰਤੀ ਵਾਲੇ ਸ.ਬੇਦੀ ਡੇਰਾ ਬਾਬਾ ਨਾਨਕ ਅਤੇ ਇਲਾਕੇ ਦੇ ਹਰਮਨ ਪਿਆਰੇ ਆਗੂ ਸਨ| ਉਹ ਡਿਪਟੀ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ| ਇਸ ਉਪਰੰਤ ਉਹ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ| ਉਹ ਕਾਫ਼ੀ ਲੰਬੇ  ਸਮੇਂ ਤੱਕ ਮੋਹਾਲੀ ਦੇ ਫੇਜ਼ 3ਬੀ1 ਸਥਿਤ ਗੁਰਦੁਆਰਾ ਸਾਚਾ ਧੰਨ ਸਾਹਿਬ ਦੀ ਵੀ ਪ੍ਰਬੰਧਕ ਕਮੇਟੀ ਵਿੱਚ ਵੀ ਉਹ ਬਤੌਰ ਮੀਤ ਪ੍ਰਧਾਨ ਸੇਵਾ ਨਿਭਾਉਂਦੇ ਰਹੇ|
ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ 1 ਅਗਸਤ ਨੂੰ ਸਵਰਗਵਾਸ ਹੋ ਗਏ ਸਨ| ਉਨ੍ਹਾਂ ਦੇ ਵੱਡੇ ਭਰਾ ਜਗਦੀਸ਼ ਸਿੰਘ ਬੇਦੀ 3 ਅਗਸਤ ਨੂੰ ਕੈਨੇਡਾ ਤੋਂ ਇੰਡੀਆ ਆ ਰਹੇ ਹਨ| ਉਨ੍ਹਾਂ ਦੇ ਆਉਣ ਉਪਰੰਤ ਹੀ 3 ਅਗਸਤ ਨੂੰ ਸਵੇਰੇ 11 ਵਜੇ ਬਲੌਂਗੀ ਦੇ ਸ਼ਮਸ਼ਾਨ ਘਾਟ ਵਿਖੇ ਪਿਤਾ ਜੀ ਦੀ ਦੇਹ ਦਾ ਸੰਸਕਾਰ ਕੀਤਾ ਜਾਵੇਗਾ|
ਅੱਜ ਸ੍ਰ. ਬੇਦੀ ਦੇ ਪਿਤਾ ਜੀ ਦੀ ਅਚਾਨਕ ਮੌਤ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ, ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ, ਸੀਨੀਅਰ ਡਿਪਟੀ ਮੇਅਰ ਰਿਸ਼ਭ ਜੈਨ, ਡਿਪਟੀ ਮਨਜੀਤ ਸਿੰਘ ਸੇਠੀ, ਰਾਮਗੜ੍ਹੀਆ ਸਭਾ ਤੋਂ ਮਨਜੀਤ ਸਿੰਘ ਮਾਨ, ਪਰਦੀਪ ਭਾਰਜ, ਐਨ.ਕੇ. ਮਰਵਾਹਾ ਆਦਿ ਸਮੇਤ ਸ਼ਹਿਰ ਦੀਆਂ ਵੱਖ ਵੱਖ ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨਾਂ, ਮੋਹਾਲੀ ਦੇ ਕੌਂਸਲਰਾਂ ਆਦਿ ਸਮੇਤ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ|

Leave a Reply

Your email address will not be published. Required fields are marked *