ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦੇ ਉਪਰਾਲੇ ਸਦਕਾ ਲੱਗੀ ਮੁਹਾਲੀ-ਚੰਡੀਗੜ੍ਹ ਦੀ ਹੱਦ ਉੱਤੇ ਕੰਡਾ ਤਾਰ

ਐਸ ਏ ਐਸ ਨਗਰ, 31 ਮਾਰਚ (ਸ.ਬ.) ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦੇ ਯਤਨਾਂ ਸਦਕਾ ਮੁਹਾਲੀ-ਚੰਡੀਗੜ੍ਹ ਦੀ ਹੱਦ ਉੱਤੇ ਕੰਡਾ ਤਾਰ ਲਗਾਈ ਗਈ| ਪਿਛਲੇ ਕਈ ਸਾਲਾਂ ਤੋਂ ਲੋਕ ਜਿੰਨਾਂ ਦੇ ਮਕਾਨ ਚੰਡੀਗੜ੍ਹ ਦੀ ਹੱਦ ਉੱਤੇ ਬਣੇ ਹੋਏ ਸਨ ਉਨ੍ਹਾਂ ਨੂੰ ਚੰਡੀਗੜ੍ਹ ਵਾਲੇ ਪਾਸੇ ਬਣੀ ਗੈਰ-ਕਾਨੂੰਨੀ ਕਲੋਨੀ ਦੇ ਲੋਕਾਂ ਨੇ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਸੀ| ਉਹ ਦੀਵਾਰ ਟੱਪ ਕੇ ਉਨ੍ਹਾਂ ਦੇ ਘਰਾਂ ਵਿੱਚ ਵੜ੍ਹ ਜਾਂਦੇ ਸਨ ਅਤੇ ਕਈ ਵਾਰੀ ਚੋਰੀ ਦੀ ਘਟਨਾ ਵੀ ਵਾਪਰੀ ਸੀ| ਚੋਣਾਂ ਵਿੱਚ ਜਸਪ੍ਰੀਤ ਕੌਰ ਮੁਹਾਲੀ ਨੇ ਵਾਅਦਾ ਕੀਤਾ ਸੀ ਕਿ ਇਸ ਦੀਵਾਰ ਉੱਤੇ ਕੰਡਾ ਤਾਰ ਲਗਵਾਉਣਗੇ| ਉਨ੍ਹਾਂ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਉਹ ਹਮੇਸ਼ਾ ਵਚਨਬੱਧ ਰਹਿਣਗੇ|
ਇਸ ਮੌਕੇ ਵੈਲਫੇਅਰ                    ਐਸੋਸੀਏਸ਼ਨ ਦੇ ਪ੍ਰਧਾਨ ਮਨਮੋਹਨ ਦਾਦਾ ਅਤੇ ਜਨਰਲ ਸੈਕਟਰੀ ਕੁਲਦੀਪ ਸਿੰਘ ਬਰਾੜ ਨੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਅਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਕੌਰ, ਪੁਸ਼ਪਾ, ਪਰਮਜੀਤ ਕੌਰ, ਕਾਂਤਾ, ਰਾਧਾ ਰਾਣੀ, ਸੁਰਿੰਦਰ ਕੌਰ, ਨਿਰਮਲ, ਸੀਮਾ ਜਿੰਦਲ, ਰਵੀ ਕਾਂਤਾ ਗੁਪਤਾ, ਖਜਾਨਚੀ ਐਮ.ਕੇ. ਮਿਸ਼ਰਾ, ਜਗਦੀਸ਼ ਸਿੰਘ, ਜੈ ਪ੍ਰਕਾਸ਼, ਕੇ.ਡੀ. ਖੋਸਲਾ, ਤਾਰਾ ਸਿੰਘ, ਸਰੂਪ ਸਿੰਘ, ਆਰ.ਕੇ. ਸਿੰਗਲਾ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *