ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦੀ ਅਗਵਾਈ ਵਿੱਚ ਸਕੂਲੀ ਬੱਚਿਆਂ ਵਲੋਂ ਡੀ ਸੀ ਕੰਪਲੈਕਸ ਦਾ ਦੌਰਾ

ਐਸ ਏ ਐਸ ਨਗਰ, 15 ਮਈ (ਸ.ਬ.) ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦੀ ਅਗਵਾਈ ਵਿੱਚ ਓਕਰਿਜ ਇੰਟਰਨੈਸ਼ਨਲ ਸਕੂਲ ਦੇ ਪੰਜਵੀਂ ਕਲਾਸ ਦੇ ਬੱਚਿਆਂ ਨੇ ਡੀ ਸੀ ਕੰਪਲੈਕਸ ਦਾ ਦੌਰਾ ਕੀਤਾ|
ਇਸ ਮੌਕੇ ਡਾ. ਪਲਿਕਾ ਅਰੋੜਾ ਪੀ ਸੀ ਐਸ ਅਸਿਸਟੈਂਟ ਕਮਿਸ਼ਨਰ ਸ਼ਿਕਾਇਤਾਂ ਨੇ ਬੱਚਿਆਂ ਨੂੰ ਡੀ ਸੀ ਦਫਤਰ ਵਿੱਚ ਹੁੰਦੇ ਕੰਮ ਕਾਜ ਬਾਰੇ ਜਾਣਕਾਰੀ ਦਿੱਤੀ ਅਤੇ ਡੀ ਸੀ ਦਫਤਰ ਵਿੱਚ ਆਮ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਬਾਰੇ ਵੀ ਦੱਸਿਆ|
ਇਸ ਮੌਕੇ ਆਰ ਟੀ ਏ ਸੁਖਵਿੰਦਰ ਕੁਮਾਰ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ, ਡਰਾਇਵਿੰਗ ਲਾਇਸੈਂਸ ਬਣਾਉਣ ਅਤੇ ਹੋਰ ਜਾਣਕਾਰੀ ਦਿੱਤੀ|
ਇਸ ਮੌਕੇ ਐਸ ਓ ਪ੍ਰਭਜੋਤ ਸਿੰਘ ਧਨੋਆ, ਸਮਾਜ ਸੇਵਕ ਰਾਜਾ ਕੰਵਰਜੋਤ ਸਿੰਘ ਮੁਹਾਲੀ, ਸਕੂਲ ਅਧਿਆਪਕਾ ਰੇਣੂਕਾ ਅਰੋੜਾ, ਏਨਾ ਬਾਂਸਲ, ਸ਼ੀਨਮ, ਹਰਪ੍ਰੀਤ ਸੂਦਨ, ਬਲਕਾਰ ਸਿੰਘ, ਅਮਰਿੰਦਰ ਸਿੰਘ ਅਤੇ ਟ੍ਰੈਫਿਕ ਪੁਲੀਸ ਮੁਲਾਜਮ ਵੀ ਮੌਜੂਦ ਸਨ|

Leave a Reply

Your email address will not be published. Required fields are marked *