ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦੀ ਅਗਵਾਈ ਵਿੱਚ ਫੇਜ਼-2 ਦੇ ਪਾਰਕਾਂ ਦੇ ਵਿਕਾਸ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 12 ਜੁਲਾਈ (ਸ.ਬ.) ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਇਲਾਕੇ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਫੇਜ਼-2 ਵਿੱਚ ਪੈਂਦੇ ਵੱਖ-ਵੱਖ ਪਾਰਕਾਂ ਦੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ| ਇਹ ਕੰਮ ਸ਼ੁਰੂ ਕਰਾਉਣ ਸਮੇਂ ਰਾਜਾ ਕੰਵਰਜੋਤ ਸਿੰਘ ਮੁਹਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਦੱਸਿਆ ਕਿ ਇਨ੍ਹਾਂ ਪਾਰਕਾਂ ਵਿੱਚ ਸੈਰ ਕਰਨ ਵਾਲੀਆਂ ਜਗ੍ਹਾਂ ਵਿਕਸਿਤ ਕਰਨਾ, ਘਾਹ ਲਗਵਾਉਣਾ, ਲਾਇਟਾਂ ਲਗਵਾਉਣੀਆਂ, ਬੈਂਚਾਂ ਦਾ ਪ੍ਰਬੰਧ, ਪਾਰਕਾਂ ਦੀਆਂ ਗਰਿੱਲਾਂ ਅਤੇ ਹੋਰ ਪਾਰਕਾਂ ਦੇ ਵਿਕਾਸ ਲਈ ਲੋੜੀਂਦੇ ਕੰਮ ਕਰਵਾਏ ਜਾਣਗੇ| ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮਾਂ ਦੀ ਆਪਣੇ ਇਲਾਕੇ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਲ ਮਹਿੰਦਰ ਬਰਾੜ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ, ਮਨਮੋਹਨਜੀਤ ਸਿੰਘ, ਕੁਲਦੀਪ ਬਰਾੜ, ਸਰੂਪ ਸਿੰਘ, ਰਾਹੁਲ ਕੁਮਾਰ, ਐਚ.ਕੇ. ਅਗਰਵਾਲ, ਵਿਕਾਸ ਕੁਮਾਰ, ਰਵਿੰਦਰ ਕੁਮਾਰ, ਐਨ.ਪੀ .ਐਸ. ਅਨੰਦ, ਆਰਤੀ ਵਾਲੀਆ, ਕਾਂਤਾ ਦੇਵੀ, ਪ੍ਰੀਤਮ ਕੌਰ, ਡਿੰਪਲ, ਕਾਂਤਾ, ਜੋਤਸਨਾ, ਪਰਮਜੀਤ ਕੌਰ ਅਤੇ ਹੋਰ ਪੱਤਵੰਤੇ ਹਾਜ਼ਰ ਸਨ|

Leave a Reply

Your email address will not be published. Required fields are marked *