ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦੇ ਉਪਰਾਲੇ ਸਦਕਾ ਰਿਹਾਇਸ਼ੀ ਇਲਾਕੇ ਵਿੱਚ ਪਾਰਕਿੰਗ ਦੀ ਸਮੱਸਿਆ ਦਾ ਹੋਇਆ ਹੱਲ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.) ਫੇਜ਼-2 ਦੇ 10 ਮਰਲੇ ਅਤੇ ਕਨਾਲ ਦੀਆਂ ਕੋਠੀਆਂ ਦੇ ਨਾਲ ਲੱਗਦੀ ਬੀ-ਰੋਡ ਵਿਖੇ ਕਾਰਾਂ ਦੀ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਸੀ| ਲੋਕਾਂ ਵੱਲੋਂ ਨਗਰ ਨਿਗਮ ਚੋਣਾਂ ਦੌਰਾਨ ਇਸ ਸਮੱਸਿਆ ਬਾਰੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੂੰ ਜਾਣੂ ਕਰਵਾਇਆ ਗਿਆ ਸੀ| ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਕੀਤਾ ਵਾਅਦਾ ਪੂਰਾ ਕਰਦਿਆਂ ਪਾਰਕਿੰਗ ਦੀ ਸਮੱਸਿਆ ਬਾਰੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਦਾ ਢੁੱਕਵਾਂ ਹੱਲ ਕਰਵਾਇਆ| ਘਰਾਂ ਵਿੱਚ ਇੱਕ ਤੋਂ ਜ਼ਿਆਦਾ ਕਾਰਾਂ ਹੋਣ ਕਾਰਨ ਇਹ ਸਮੱਸਿਆ ਆ ਰਹੀ ਸੀ| ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦੇ ਉਪਰਾਲੇ ਸਦਕਾ ਫੇਜ਼-2 ਦੀਆਂ ਬੀ-ਸੜਕਾਂ ਦੇ ਦੁਆਲੇ ਫੁੱਟਪਾਥ ਦੀ ਜਗ੍ਹਾ ਛੱਡ ਕੇ ਪੇਵਰ ਬਲਾਕ ਲਗਾ ਕੇ ਕਾਰਾਂ ਖੜ੍ਹੀਆਂ ਕਰਨ ਲਈ ਜਗ੍ਹਾ ਦੀ ਵਿਵਸਥਾ ਕੀਤੀ ਗਈ ਜਿੱਥੇ ਕਿ ਲੋਕਾਂ ਵੱਲੋਂ ਆਪਣੀਆਂ ਕਾਰਾਂ ਖੜ੍ਹੀਆਂ ਕੀਤੀਆਂ ਜਾ ਸਕਣਗੀਆਂ|
ਇਸ ਕੰਮ ਦੀ ਸ਼ੁਰੂਆਤ ਰਾਜਾ ਕੰਵਰਜੋਤ ਸਿੰਘ ਮੁਹਾਲੀ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਅਤੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਸਾਂਝੇ ਤੌਰ ਤੇ ਕੀਤੀ| ਫੇਜ਼-2 ਦੇ ਵਸਨੀਕਾਂ ਨੇ ਵੀ ਜਿੱਥੇ ਇਸ ਕੰਮ ਦੀ ਸ਼ਲਾਘਾ ਕੀਤੀ ਉੱਥੇ ਹੀ ਜਸਪ੍ਰੀਤ ਕੌਰ ਮੁਹਾਲੀ ਦਾ ਧੰਨਵਾਦ ਵੀ ਕੀਤਾ| ਰਿਹਾਇਸ਼ੀ ਇਲਾਕੇ ਵਿੱਚ ਪਾਰਕਿੰਗ ਦੀ ਸਮੱਸਿਆ ਹੱਲ ਹੋਣ ਤੇ ਇਲਾਕਾ ਨਿਵਾਸੀ ਖੁਸ਼ ਹਨ|
ਇਸ ਕੰਮ ਦੀ ਸ਼ੁਰੂਆਤ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ. ਚਾਵਲਾ ਮਲਵਿੰਦਰ ਕੌਰ ਚਾਵਲਾ, ਰਜਨੀਸ਼ ਚੋਪੜਾ, ਮਿਸਿਜ਼ ਅਰੋੜਾ, ਪ੍ਰੇਮ ਡੋਗਰਾ, ਰੁਪਿੰਦਰ ਸਿੰਘ, ਦੀਪਕ ਕੁਮਾਰ, ਐਚ.ਕੇ. ਅਗਰਵਾਲ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *