ਕੌਂਸਲਰ ਜਸਪ੍ਰੀਤ ਵੱਲੋਂ ਬੂਟੀਕ ਦਾ ਉਦਘਾਟਨ

ਐਸ. ਏ. ਐਸ ਨਗਰ, 4 ਅਗਸਤ (ਸ.ਬ.) ਮੁਹਾਲੀ ਦੇ ਵਾਰਡ ਨੰ. 13 ਤੋਂ ਮਿਉਂਸਪਲ ਕੌਂਸਲਰ ਸ੍ਰੀਮਤੀ ਜਸਪ੍ਰੀਤ ਕੌਰ ਵੱਲੋਂ ਪੰਜਾਬੀ ਸਭਿਆਚਾਰ ਅਤੇ ਆਲੇ-ਦੁਆਲੇ ਦੇ ਪਹਿਰਾਵੇ ਨੂੰ ਮੁੱਖ ਰੱਖ ਕੇ ਬਣਾਈ ਗਈ ਬਲੱਸ਼ ਬਾਈ ਸੰਧਿਆ ਦਾ ਉਦਘਾਟਨ ਕੀਤਾ| ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਪਹਿਰਾਵੇ ਨੂੰ ਪ੍ਰਮੁੱਖਤਾ ਦੇਣ ਲਈ ਇਹ ਬੂਟੀਕ ਅਹਿਮ ਰੋਲ ਅਦਾ ਕਰੇਗੀ| ਜਿਸ ਨਾਲ ਨੌਜਵਾਨ ਇਸਤਰੀਆਂ ਤੇ ਲੜਕੀਆਂ ਨੂੰ ਉਹਨਾਂ ਦੀ ਪੋਸ਼ਾਕ ਤਿਆਰ ਕਰਵਾਉਣ ਦਾ ਅਵਸਰ ਮਿਲੇਗਾ|
ਇਸ ਮੌਕੇ ਇੰਜ. ਪੀ. ਐਸ. ਵਿਰਦੀ, ਪ੍ਰਧਾਨ ਕੰਜਿਉਮਰ ਪ੍ਰੋਟੈਕਸ਼ਨ ਫੈਡਰੇਸ਼ਨ ਮੁਹਾਲੀ, ਰਾਜਾ ਕੰਵਰਜੋਤ ਸਿੰਘ, ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਡਾ. ਸ੍ਰੀਧਰ ਅਗਰਵਾਲ, ਰਜਨੀ ਅਗਰਵਾਲ, ਜਸਵੰਤ ਸਿੰਘ ਸੋਹਲ, ਸਰਬਜੀਤ ਕੌਰ ਵਿਰਦੀ, ਯਾਦਵਿੰਦਰ ਸਿੰਘ ਅਤੇ ਮਾਰਕੀਟ ਦੇ ਹੋਰ ਮੈਂਬਰ ਹਾਜ਼ਰ ਸਨ| ਇਸ ਮੌਕੇ ਸ੍ਰੀ ਸੰਜੀਵ ਬਰਾਂਤਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *