ਕੌਂਸਲਰ ਧਨੋਆ ਅਤੇ ਸਾਥੀਆਂ ਨੇ ਬੂਟੇ ਲਗਾਏ

ਐਸ. ਏ. ਐਸ ਨਗਰ, 21 ਅਗਸਤ (ਸ.ਬ.) ਵਾਰਡ ਨੰ. 23 ਫੇਜ਼-8 ਵਿਖੇ ਏਰੀਆ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਔਸ਼ਧੀ, ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ| ਵਾਤਾਵਰਣ ਦੀ ਸ਼ੁੱਧਤਾ ਅਤੇ ਹਰਿਆਲੀ ਦੇ ਮੱਦੇ ਨਜ਼ਰ ਬੂਟੇ ਲਾਉਣ ਦੀ ਮਹੱਤਤਾ ਬਾਰੇ ਬੋਲਦਿਆਂ ਸ. ਧਨੋਆ ਨੇ ਕਿਹਾ ਕਿ ਵਿਕਾਸ ਦੇ ਨਾਂ ਉੱਤੇ ਦਰਖਤਾਂ ਦੀ ਵੱਡੇਪੱਧਰ ਤੇ ਕਟਾਈ ਹੋ ਰਹੀ ਹੈ| ਜਿਸ ਕਰਕੇ ਨਵੇਂ ਰੁੱਖ ਲਾਉਣ ਬਿਨਾ ਮਨੁੱਖਤਾਂ ਦਾ ਗੁਜਾਰਾ ਸੰਭਵ ਨਹੀਂ ਹੈ| ਉਹਨਾਂ ਰੁੱਖ ਲਗਾਉਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਰੁੱਖ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਦੇਖ ਰੇਖ ਕਰਨੀ ਵੀ ਸਾਡਾ ਕਰਤੱਵ ਹੋਣਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਜਿਸ ਕਿਸੇ ਨੂੰ ਵੀ ਬੂਟਿਆਂ ਦੀ ਜਰੂਰਤ ਹੋਵੇ ਤਾਂ ਉਹ ਬੂਟੇ ਲਗਾਉਣ ਵਾਲੀ ਜਗ੍ਹਾ ਦਾ ਵੇਰਵਾ ਅਤੇ ਸਾਂਭ ਸੰਭਾਲ ਦੀ ਜਿੰਮੇਵਾਰੀ ਲੈ ਕੇ ਉਹਨਾਂ ਕੋਲੋਂ ਮੁਫਤ ਬੂਟੇ ਲੈ ਸਕਦਾ ਹੈ| ਇਸ ਮੌਕੇ ਸ੍ਰ. ਰਜਿੰਦਰ ਸਿੰਘ ਬੈਦਵਾਨ (ਰਿਟਾਇਰਡ ਜੰਗਲਾਤ ਅਫਸਰ) ਨੇ ਵੱਖੋ ਵੱਖਰੇ ਬੂਟਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਾਭ ਸੰਭਾਲ ਦੀ ਭਰਪੂਰ ਜਾਣਕਾਰੀ ਦਿੱਤੀ|
ਇਸ ਮੌਕੇ ਪਰਮਜੀਤ ਸਿੰਘ ਕਾਹਲੋਂ, ਕਮਲਜੀਤ ਸਿੰਘ ਰੂਬੀ (ਦੋਵੇ ਕੌਂਸਲਰ), ਕਰਮ ਸਿੰਘ ਮਾਵੀ, ਅਰਵਿੰਦਰ ਸਿੰਘ ਬਿੰਨੀ, ਮੇਜਰ ਸਿੰਘ, ਸੁਰਿੰਦਰ ਜੀਤ ਸਿੰਘ, ਹਰਮੀਤ ਸਿੰਘ, ਗੁਰਵਿੰਦਰ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *