ਕੌਂਸਲਰ ਧਨੋਆ ਨੇ ਪ੍ਰਾਇਮਰੀ ਸਕੂਲ ਲੰਬਿਆਂ ਦੇ ਬੱੱਚਿਆਂ ਨੂੰ ਸਫਾਈ, ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ

ਐਸ ਏ ਐਸ ਨਗਰ, 11 ਅਪ੍ਰੈਲ (ਸ.ਬ.) ਪ੍ਰਾਇਮਰੀ ਸਕੂਲ ਲੰਬਿਆ ਦੇ ਵਿੱਚ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਵਲੋਂ ਅਵੇਅਰਨੈਸ ਕੈਂਪ ਲਗਾਇਆ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਧਨੋਆ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਫਾਈ, ਟ੍ਰੈਫਿਕ ਨਿਯਮਾਂ, ਵਾਤਾਵਰਨ ਪ੍ਰਦੂਸ਼ਨ ਅਤੇ ਹੋਰ ਸਮਾਜਿਕ ਬੁਰਾਈਆਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੱਡੇ ਹੋ ਕੇ ਇਹਨਾਂ ਬੁਰਾਈਆਂ ਖਿਲਾਫ ਪਹਿਰਾ ਦੇਣ| ਉਹਨਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਦੀ ਸਫਾਈ ਵੀ ਕਰਨੀ ਚਾਹੀਦੀ ਹੈ| ਉਹਨਾਂ ਇਸ ਮੌਕੇ ਡਿਪਲਾਸਟਕ ਗਰੁੱਪ ਵਲੋਂ ਦੋ ਡਸਟਬਿਨ ਵੀ ਸਕੂਲ ਨੂੰ ਦਿੱਤੇ|
ਇਸ ਮੌਕੇ ਸੰਬੋਧਨ ਕਰਦਿਆਂ ਟ੍ਰਫਿਕ ਪੁਲੀਸ ਮੁਲਾਜਮ ਜਨਕ ਦਾਸ ਨੇ ਕਿਹਾ ਕਿ ਬੱਚਿਆਂ ਨੂੰ ਵੀ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਉਲਘਣਾ ਕਰਨ ਵਾਲੇ ਆਪਣੇ ਮਾਂ ਬਾਪ ਨੂੰ ਵੀ ਸਵਾਲ ਪੁੱਛਣੇ ਚਾਹੀਦੇ ਹਨ| ਇਸ ਮੌਕੇ ਸਕੂਲ ਇੰਚਾਰਜ ਜਸਬੀਰ ਸਿੰਘ ਨੇ ਸਕੂਲ ਨੂੰ ਗਮਾਡਾ ਵਲੋਂ ਸੈਕਟਰ 69 ਵਿਖੇ ਦਿੱਤੀ ਗਈ ਥਾਂ ਉਪਰ ਤਬਦੀਲ ਕਰਨ ਉਪਰ ਜੋਰ ਦਿੱਤਾ|
ਇਸ ਮੌਕੇ ਗੁਰਦੀਪ ਸਿੰਘ, ਸੋਹਣ ਸਿੰਘ, ਕ੍ਰਿਪਾਲ ਸਿੰਘ ਲਿਬੜਾ, ਕਰਮ ਸਿੰਘ ਮਾਵੀ, ਹਰਭਗਤ ਸਿੰਘ, ਹਰਸਿਮਰਨ ਕੌਰ, ਹਰਵਿੰਦਰ ਕੌਰ, ਅਮਰਿੰਦਰ ਸਿੰਘ, ਰਜਿੰਦਰ ਕਾਲਾ, ਸੁਰਜੀਤ ਸਿੰਘ ਸੇਖੋਂ, ਪਰਮਿੰਦਰ ਸਿੰਘ, ਇੰਦਰਪਾਲ ਸਿੰਘ ਧਨੋਆ, ਸੁਰਿੰਦਰ ਜੀਤ ਸਿੰਘ, ਹਰਮੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *