ਕੌਂਸਲਰ ਧਨੋਆ ਨੇ ਸਲੱਮ ਏਰੀਏ ਦੇ ਬੱਚਿਆਂ ਨੂੰ ਗਰਮ ਸ਼ਾਲਾਂ ਵੰਡ ਕੇ ਮਨਾਇਆ ਨਵਾਂ ਸਾਲ

ਐਸ. ਏ. ਐਸ. ਨਗਰ, 3 ਜਨਵਰੀ (ਸ.ਬ.) ਮੁਹਾਲੀ ਵਿਚਲੇ ਸੈਕਟਰ-69 ਦੇ ਵਾਰਡ ਨੰਬਰ-23 ਦੇ ਕੌਂਸਲਰ ਸਤਵੀਰ ਸਿੰਘ ਧਨੋਆ ਵੱਲੋਂ ਆਪਣੇ ਪਰਿਵਾਰ ਸਮੇਤ ਨਵੇਕਲੇ ਢੰਗ ਨਾਲ ਨਵਾਂ ਸਾਲ ਮਨਾਇਆ ਗਿਆ| ਇਸ ਮੌਕੇ ਕੌਂਸਲਰ ਧਨੋਆ ਵੱਲੋਂ ਆਪਣੇ ਮਾਤਾ ਸੁਰਿੰਦਰ ਕੌਰ ਦੇ ਹੱਥੋਂ ਸਲੱਮ ਏਰੀਏ ਦੇ ਬੱਚਿਆਂ ਨੂੰ ਗਰਮ ਸ਼ਾਲਾਂ ਵੰਡ ਕੇ ਨਵਾਂ ਸਾਲ ਮਨਾਇਆ ਗਿਆ| ਇਸ ਮੌਕੇ ਕੌਂਸਲਰ ਧਨੋਆ ਨੇ ਕਿਹਾ ਕਿ ਉਨਾਂ ਦਾ ਪਰਿਵਾਰ ਹਮੇਸ਼ਾਂ ਲੋੜਵੰਦਾਂ ਦੀ ਮਦੱਦ ਲਈ ਤਿਆਰ ਰਹਿੰਦਾ ਹੈ ਅਤੇ ਉਨਾਂ ਵੱਲੋਂ ਆਪਣੀ ਨੇਕ ਕਮਾਈ ‘ਚੋਂ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ| ਉਨਾਂ ਕਿਹਾ ਕਿ ਵਾਰਡ ਨੇ ਇੱਕ ਵਕੀਲ ਸਾਹਿਬਾਨ ਵੱਲੋਂ ਇਨਾਂ ਬੱਚਿਆਂ ਨੂੰ ਸਕੂਲ ਸਮੇਂ ਤੋਂ ਬਾਅਦ 3 ਵਜੇ ਤੋਂ ਲੈ ਕੇ 5 ਵਜੇ ਤੱਕ ਮੁਫਤ ਪੜਾਇਆਂ ਜਾਂਦਾ ਹੈ| ਇਸ ਨੇਕ ਕੰਮ ‘ਚ ਵਾਰਡ ਦੇ ਹੀ ਕੁਝ ਅਧਿਆਪਕ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ| ਉਨਾਂ ਦੱਸਿਆ ਕਿ ਇਨਾਂ ਬੱਚਿਆਂ ਨੂੰ ਮੁਫਤ ਕਾਪੀਆਂ ਅਤੇ ਬਾਕੀ ਸਟੇਸ਼ਨਰੀ ਵੀ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਵੱਲੋਂ ਵੀ ਪੜਾਈ ‘ਚ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ| ਦੱਸਣਯੋਗ ਹੈ ਕਿ ਸਕੂਲ ਸਮੇਂ ਤੋਂ ਬਾਅਦ ਇਸ ਟਿਊਸ਼ਨ ‘ਚ ਸਲੱਮ  ਏਰੀਏ ਦੇ 150 ਦੇ ਕਰੀਬ ਬੱਚੇ ਪੜਦੇ ਹਨ| ਉਨਾਂ ਇਸ ਟਿਊਸ਼ਨ ਨੂੰ ਪੜਾ ਰਹੇ ਅਧਿਆਪਕਾਂ ਦੀ ਵੀ ਇਸ ਗੱਲੋਂ ਪ੍ਰਸੰਸਾ ਕੀਤੀ ਕਿ ਉਹ ਆਪਣੀ ਨਿਜੀ ਜਿੰਦਗੀ ‘ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਮੁਫਤ ਟਿਊਸ਼ਨ ਪੜਾ ਰਹੇ ਹਨ|

Leave a Reply

Your email address will not be published. Required fields are marked *