ਕੌਂਸਲਰ ਧਨੋਆ ਵਲੋਂ ਸਮਾਜਿਕ ਭਾਈਚਾਰਾ ਸੰਸਥਾ ਦੀ ਡਾਇਰੈਕਟਰੀ ਰਿਲੀਜ

ਐਸ. ਏ. ਐਸ ਨਗਰ, 18 ਦਸੰਬਰ (ਸ.ਬ.) ਸਮਾਜਿਕ ਭਾਈਚਾਰਾ ਸੰਸਥਾ ਫੇਜ਼-2 ਦੀ ਮੀਟਿੰਗ ਸ੍ਰੀ ਐਸ. ਐਸ. ਵਾਲੀਆ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸੰਸਥਾ ਦੀ ਡਾਇਰੈਕਟਰੀ 2018 ਨੂੰ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਰਿਲੀਜ ਕੀਤਾ| ਇਸ ਮੌਕੇ ਸੰਬੋਧਨ ਕਰਦਿਆ ਕੌਂਸਲਰ ਧਨੋਆ ਨੇ ਕਿਹਾ ਕਿ ਇਹ ਡਾਇਰੈਕਟਰ ਸਥਾਨਕ ਵਸਨੀਕਾਂ ਲਈ ਸਾਰਥਿਕ, ਲਾਭਕਾਰੀ ਹੋਵੇਗੀ| ਇਸ ਮੌਕੇ ਸੰਸਥਾ ਦੇ ਕੋਆਰਡੀਨੇਟਰ ਸ੍ਰੀ ਮੰਗਤ ਰਾਏ ਅਰੋੜਾ ਨੇ ਦੱਸਿਆ ਕਿ ਇਸ ਡਾਇਰੈਕਟਰੀ ਵਿੱਚ ਮੈਂਬਰਾਂ ਦੇ ਨਾਮ ਪਤੇ, ਟੈਲੀਫੋਨ ਨੰਬਰਾਂ ਦੇ ਨਾਲ ਸ਼ਹਿਰ ਦੇ ਪਤਵੰਤੇ ਸੱਜਣਾਂ ਦੇ ਨਾਮ ਪਤੇ, ਟੈਲੀਫੋਨ ਨੰਬਰ, ਨੰਬਰ ਨਵੇਂ ਸਾਲ ਦਾ ਕੈਲੰਡਰ, ਸੰਸਥਾ ਦਾ ਮੋਟੋ, ਮਿਸ਼ਨ ਸਟੇਟਮੈਂਟ, ਮੁਹਾਲੀ ਸ਼ਹਿਰ ਵਿੱਚ ਲੱਗਣ ਵਾਲੀਆਂ ਮੰਡੀਆਂ ਦਾ ਵੇਰਵਾ ਵੀ ਦਿੱਤਾ ਗਿਆ ਹੈ| ਇਸ ਮੌਕੇ ਕੌਂਸਲਰ ਧਨੋਆ, ਭੁਪਿੰਦਰ ਸਿੰਘ ਅਤੇ ਵਿਦਿਆਰਥੀ ਸ੍ਰੀ ਰਹਿਮਤ ਚਾਵਲਾ ਨੂੰ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਮਨਜੀਤ ਸਿੰਘ ਸਿੱਧੂ, ਅਮਰਜੀਤ ਸਿੰਘ ਬੈਂਸ, ਸੁਰਿੰਦਰ ਸਿੰਘ ਫਰਨੀਚਰ ਵਾਲੇ, ਭਾਈ ਬਲਵਿੰਦਰ ਸਿੰਘ, ਤੇਜਿੰਦਰ ਸਿੰਘ ਸੈਣੀ, ਐਚ ਐਲ ਕਪੂਰ, ਆਰ ਐਸ ਪਰੀਤੀ, ਬੀ. ਐਸ. ਸੋਹੀ, ਗੁਰਬਚਨ ਸਿੰਘ, ਐਸ. ਐਸ ਚਾਵਲਾ, ਹਰਵਿੰਦਰ ਸਿੰਘ, ਅਤੂਲ ਸ਼ਰਮਾ, ਜੇ. ਪੀ ਵੋਹਰਾ, ਬੀਬੀ ਮਨਮੋਹਨ ਕੌਰ ਸਾਬਕਾ ਐਮ ਸੀ, ਭਗਤ ਸਿੰਘ, ਆਸ਼ਮਨ ਅਰੋੜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *