ਕੌਂਸਲਰ ਪ੍ਰਿੰਸ ਨੇ ਸਕੂਲੀ ਬੱਚਿਆਂ ਨੂੰ ਵਰਦੀਆਂ ਵੰਡੀਆਂ

ਐਸ ਏ ਐਸ ਨਗਰ, 18 ਅਕਤੂਬਰ (ਸ.ਬ.) ਸਰਕਾਰੀ ਪ੍ਰਾਇਮਰੀ ਸਕੂਲ ਫੇਜ 3  ਬੀ 1 ਵਿਖੇ ਅੱਜ ਦਿਵਾਲੀ  ਸਬੰਧੀ ਵਿਸ਼ੇਸ ਸਮਾਗਮ ਕੀਤਾ ਗਿਆ| ਇਸ ਮੌਕੇ ਮੁੱਖ ਮਹਿਮਾਨ ਸਕੂਲ         ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਮਿਉਂਸਪਲ ਕੌਂਸਲਰ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਸਨ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਪ੍ਰਿੰਸ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਦਿਵਾਲੀ ਮੌਕੇ ਪਟਾਕੇ ਨਾ ਚਲਾ ਕੇ ਗਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਅਤੇ ਦਿਵਾਲੀ ਮੌਕੇ ਗਰੀਬਾਂ ਦੇ ਬਚਿਆਂ ਨੂੰ ਤੋਹਫੇ ਦੇਣੇ ਚਾਹੀਦੇ ਹਨ| ਇਸ ਮੌਕੇ ਉਹਨਾਂ ਨੇ  ਸਕੂਲੀ ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਅਤੇ ਖਾਣ ਪੀਣ ਦਾ ਸਮਾਨ ਵੀ ਵੰਡਿਆ|  ਇਸ ਮੌਕੇ ਬੱਚਿਆਂ ਨੇ ਸਭਿਆਚਾਰਕ ਸਮਾਗਮ ਵੀ ਪੇਸ਼ ਕੀਤਾ, ਜਿਸ ਵਿਚ ਬਚਿਆਂ ਨੇ ਗੀਤ, ਸੋਲੋ ਡਾਂਸ, ਡਾਂਸ , ਸੇਵ ਗਰਲ ਚਾਈਲਡ ਨੁਕੜ ਨਾਟਕ ਪੇਸ਼ ਕੀਤੇ|
ਇਸ ਮੌਕੇ ਬਲਜਿੰਦਰ ਸਿੰਘ ਬੇਦੀ, ਇੰਦਰਪ੍ਰੀਤ ਸਿੰਘ ਟਿੰਕੂ, ਗੁਰਦੀਪ ਸਿੰਘ ਸੇਠੀ, ਮਨਦੀਪ ਸਿੰਘ ਸੰਧੂ, ਗਗਨ ਪਹਿਲਵਾਨ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਸਕੂਲ ਦੀ ਪਿੰ੍ਰਸੀਪਲ ਬਲਜੀਤ ਕੌਰ, ਅਧਿਆਪਕਾਵਾਂ ਚਰਨਜੀਤ ਕੌਰ, ਰੇਨੂੰ, ਸਤਵਿੰਦਰ ਅਤੇ ਹੋਰ ਸਟਾਫ ਮੌਜੂਦ ਸੀ|

Leave a Reply

Your email address will not be published. Required fields are marked *