ਕੌਂਸਲਰ ਬੌਬੀ ਕੰਬੋਜ ਨੇ ਨਿਗਮ ਦੀ ਟੀਮ ਨਾਲ ਮਿਲ ਕੇ ਸੈਕਟਰ 68 ਵਿੱਚ ਕਾਬੂ ਕੀਤੇ ਆਵਾਰਾ ਕੁੱਤੇ

ਐਸ ਏ ਐਸ ਨਗਰ, 25 ਮਾਰਚ (ਸ.ਬ.) ਸਥਾਨਕ ਸੈਕਟਰ 68 ਵਾਰਡ ਨੰਬਰ 36 ਵਿੱਚ ਕਂੌਸਲਰ ਬੌਬੀ ਕੰਬੋਜ ਵਲੋਂ ਨਗਰ ਨਿਗਮ ਦੇਆਵਾਰਾ ਡੰਗਰ ਫੜਨ ਵਾਲੀ ਟੀਮ ਦੇ ਕਰਮਚਾਰੀਆਂ ਨਾਲ ਮਿਲ ਕੇ ਆਵਾਰਾ ਕੁੱਤੇ ਕਾਬੂ ਕੀਤੇ ਗਏ| ਇਸ ਮੌਕੇ ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਵੀ ਮੌਜੂਦ ਸਨ|
ਇਸ ਮੌਕੇ ਬੌਬੀ ਕੰਬੋਜ ਨੇ ਦੱਸਿਆ ਕਿ ਇਸ ਮੌਕੇ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਜੇ ਸੀ ਬੀ ਮਸ਼ੀਨ ਅਤੇ ਟ੍ਰੈਕਟਰ ਨਾਲ ਇਲਾਕੇ ਵਿਚ ਸਫਾਈ ਵੀ ਕੀਤੀ ਗਈ| ਉਹਨਾਂ ਕਿਹਾ ਕਿ ਉਹਨਾਂ ਵਲੋਂ ਵਾਰਡ ਨੰਬਰ 36 ਵਿੱਚ 60 ਲੱਖ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ| ਜਲਦੀ ਹੀ ਡੰਪਿੰਗ ਗ੍ਰਾਊਂਡ ਤਬਦੀਲ ਕਰਨ ਦਾ ਕੰਮ ਆਰੰਭ ਕਰ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਸਿਟੀ ਪਾਰਕ ਵਿੱਚ ਓਪਨ ਏਅਰ ਥੀਏਟਰ ਦੀ ਰੈਨੋਵੇਸ਼ਨ ਦਾ ਕੰਮ 14 ਲੱਖ ਦੀ ਲਾਗਤ ਨਾਲ ਕਰਵਾਇਆ ਜਾਵੇਗਾ|

Leave a Reply

Your email address will not be published. Required fields are marked *