ਕੌਂਸਲਰ ਵਾਲੀਆ ਨੇ ਫੇਜ਼-10 ਵਿੱਚ ਪੇਵਰ ਬਲਾਕ ਦੇ ਕੰਮ ਦਾ ਉਦਘਾਟਨ ਕੀਤਾ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.) ਸਥਾਨਕ ਫੇਜ਼-10 ਵਿੱਚ 2100 ਨੰਬਰ ਬਲਾਕ ਵਿੱਚ ਸਥਾਨਕ ਕੌਂਸਲਰ ਅਤੇ ਫੇਜ਼-10 ਦੀ ਮਾਰਕੀਟ ਦੇ ਪ੍ਰਧਾਨ ਸ੍ਰ. ਗੁਰਮੀਤ ਸਿੰਘ ਵਾਲੀਆ ਨੇ ਟੱਕ ਲਗਾ ਕੇ ਪੇਵਰ ਬਲਾਕਾਂ ਦੇ ਕੰਮ ਦਾ ਉਦਘਾਟਨ ਕੀਤਾ| ਇਸ ਕੰਮ ਤੇ ਸਾਢੇ ਛੇ ਲੱਖ ਰੁਪਏ ਖਰਚ ਕੀਤੇ ਜਾਣਗੇ|
ਇਸ ਮੌਕੇ ਸ੍ਰ. ਵਾਲੀਆ ਨੇ ਕਿਹਾ ਕਿ ਵਾਰਡ ਦੇ ਵਸਨੀਕਾਂ ਦੀ ਗੱਡੀਆਂ ਨੂੰ ਪਾਰਕ ਕਰਨ ਦੀ ਸਮੱਸਿਆ ਇਨ੍ਹਾਂ ਪੇਵਰ ਬਲਾਕਾਂ ਨਾਲ ਕਾਫੀ ਹੱਦ ਤੱਕ  ਹੱਲ ਹੋ ਜਾਵੇਗੀ| ਉਨ੍ਹਾਂ ਕਿਹਾ ਕਿ ਵਾਰਡ ਦੇ ਵਸਨੀਕਾਂ ਦੀਆਂ ਹੋਰਨਾਂ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕਾਰਜਾਂ ਲਈ ਉਹ ਸਦਾ ਵਚਨਬੱਧ ਹਨ|
ਇਸ ਮੌਕੇ ਗੁਰਿੰਦਰ ਸਿੰਘ ਵਾਲੀਆ, ਅਮਰਜੀਤ ਸਿੰਘ, ਡਾ. ਮੁਲਤਾਨੀ, ਗੁਰਪ੍ਰੀਤ ਸਿੰਘ ਬਰਾੜ, ਗੁਰਵੰਤ ਸਿੰਘ ਛੀਨਾ| ਸੁਸ਼ੀਲ ਕੁਮਾਰ ਜੇਈ ਅਤੇ ਹੋਰ ਇਲਾਕਾ ਵਾਸੀ ਹਾਜਿਰ ਸਨ|

Leave a Reply

Your email address will not be published. Required fields are marked *