ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਨੇ ਮੰਦਬੁੱਧੀ ਬੱਚਿਆਂ ਅਤੇ ਬਜ਼ੁਰਗਾਂ ਨਾਲ ਮਣਾਇਆ ਨਵਾਂ ਸਾਲ

ਐਸ ਏ ਐਸ ਨਗਰ, 2 ਜਨਵਰੀ (ਸ.ਬ.) ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਵੱਲੋਂ ਨਵਾਂ ਸਾਲ 2019 ਪ੍ਰਭ ਆਸਰਾ ਸੈਂਟਰ ਝੰਜੇੜੀ ਵਿਖੇ ਮੰਦਬੁੱਧੀ ਬੱਚਿਆਂ/ਬਜ਼ੁਰਗਾਂ ਨਾਲ ਖੁਸ਼ੀਆਂ ਸਾਂਝੀਆਂ ਕਰਦਿਆਂ ਹੋਇਆਂ ਮਨਾਇਆ ਗਿਆ | ਇਸ ਮੌਕੇ ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ (ਰਜਿ:) ਐਸ ਏ ਐਸ ਨਗਰ ਦੇ ਵਾਲੰਟੀਅਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਮਠਿਆਈ ਅਤੇ ਫਲ ਵੰਡ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਸ਼ੋਕ ਕੁਮਾਰ ਗੁਪਤਾ ਐਮ.ਡੀ. ਡਿਪਲਾਸਟ ਗਰੁੱਪ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹਰ ਸਾਲ ਸੈਂਟਰ ਤੋਂ ਜ਼ਰੂਰੀ ਵਸਤਾਂ ਦੀ ਲਿਸਟ ਲਈ ਜਾਂਦੀ ਹੈ ਅਤੇ ਇਸੇ ਲਿਸਟ ਅਨੁਸਾਰ ਹੀ ਸੁਸਾਇਟੀ ਮੈਂਬਰਾਂ ਵੱਲੋਂ ਰਲ ਮਿਲ ਕੇ ਸਮਾਨ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਸੈਂਟਰ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ| ਇਸ ਵਾਰ ਇਸ ਸਮਾਨ ਵਿੱਚ ਦਵਾਈਆਂ, ਹਰੀਆਂ ਸਬਜ਼ੀਆਂ, ਦਾਲਾਂ, ਘੀ, ਚੀਨੀ, ਆਟਾ, ਚਾਹ ਪੱਤੀ, ਸਰਫ, ਫਿਨਾਇਲ, ਅਗਰਬੱਤੀਆਂ, ਕੱਪੜੇ ਅਤੇ ਹੋਰ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲਾ ਸਮਾਨ ਦਿੱਤਾ ਗਿਆ|
ਇਸ ਮੌਕੇ ਸੁਸਾਇਟੀ ਪ੍ਰਧਾਨ ਸ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰਾਂ ਵਾਂਗ ਹੀ ਇਨ੍ਹਾਂ ਕੁਦਰਤ ਦੀ ਮਾਰ ਝੱਲ ਰਹੇ ਅਤੇ ਸਮਾਜ ਵੱਲੋਂ ਲਿਤਾੜੇ ਵਰਗ ਨਾਲ ਵੀ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ| ਸਾਡੇ ਗੁਰੂਆਂ ਵੱਲੋਂ ਦਿੱਤੇ ਗਏ ਮਨੁੱਖਤਾ ਦੇ ਮੁੱਢਲੇ ਸਿਧਾਂਤ ‘ਦੀਨ ਦੁਨੀਆਂ ਦੀ ਮਦਦ ਕਰਨਾ’ ਤੇ ਪਹਿਰਾ ਦਿੰਦੇ ਹੋਏ ਸੁਸਾਇਟੀ ਮੈਂਬਰ ਪਿਛਲੇ ਕਈ ਸਾਲਾਂ ਤੋਂ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਅੱਗੇ ਆਉਂਦੇ ਹਨ|
ਇਸ ਮੌਕੇ ਪਰਮਜੀਤ ਸਿੰਘ ਕਾਹਲੋਂ ਜਿਲ੍ਹਾ ਸਕੱਤਰ ਜਨਰਲ ਅਕਾਲੀ ਦਲ ਅਤੇ ਸੁਰਿੰਦਰ ਸਿੰਘ ਬੈਦਵਾਨ ਕੌਸਲਰ, ਹਰਸੰਗਤ ਸਿੰਘ ਸੋਹਾਣਾ, ਹਰਬਿੰਦਰ ਸਿੰਘ ਸੈਣੀ, ਇੰਜ: ਪੀ ਐਸ ਵਿਰਦੀ, ਰਜਿੰਦਰ ਸਿੰਘ ਬੈਦਵਾਣ, ਦੀਦਾਰ ਸਿੰਘ ਵੜੈਚ, ਜੁਗਲ ਕਿਸ਼ੋਰ ਵਰਮਾ, ਸਤਨਾਮ ਸਿੰਘ, ਦੀਵਾਨ ਸਿੰਘ ਵੜੈਚ, ਅਵਤਾਰ ਸਿੰਘ ਸੈਣੀ, ਮੇਜਰ ਸਿੰਘ, ਕੁਲਦੀਪ ਸਿੰਘ ਭਿੰਡਰ, ਹਰਦੇਵ ਸਿੰਘ ਜਟਾਣਾ, ਗੁਰਦੀਪ ਸਿੰਘ ਅਟਵਾਲ, ਕਰਮ ਸਿੰਘ ਮਾਵੀ, ਇੰਦਰਪਾਲ ਸਿੰਘ ਧਨੋਆ, ਹਰਮੀਤ ਸਿੰਘ ਸੈਣੀ, ਪ੍ਰੀਤਮ ਸਿੰਘ, ਸਹਿਜਪ੍ਰੀਤ ਸਿੰਘ ਮਾਨ, ਪੀ.ਪੀ.ਐਸ. ਬਜਾਜ, ਦਰਸ਼ਨ ਸਿੰਘ, ਸੁਰਜੀਤ ਸਿੰਘ ਕਲਕੱਤਾ, ਕੇ.ਪੀ.ਐਸ. ਬੇਦੀ, ਕੇਸਰ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ ਬਾਗੜੀ, ਜਸਵੰਤ ਸਿੰਘ ਸੋਹਲ,ਰੇਸ਼ਮ ਸਿੰਘ, ਸੁਰਜੀਤ ਸਿੰਘ ਸੇਖੋਂ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *