ਕੌਂਸਲਰ ਸੁਰਿੰਦਰ ਸਿੰਘ ਰੋਡਾ ਵਲੋਂ ਸੈਕਟਰ 79 ਵਿਖੇ ਸੜਕਾਂ ਉਪਰ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ

ਐਸ ਏ ਐਸ ਨਗਰ, 14 ਮਾਰਚ (ਸ.ਬ.) ਸੈਕਟਰ 79 ਵਿੱਚ ਕੌਂਸਲਰ ਸੁਰਿੰਦਰ ਸਿੰਘ ਰੋਡਾ ਵਲੋਂ ਨਗਰ ਨਿਗਮ ਵਲੋਂ ਕਰਵਾਏ ਜਾਣ ਵਾਲੇ ਸੜਕਾਂ ਉੱਪਰ ਪ੍ਰੀਮਿਕਸ ਪਾਉਣ ਦੇ ਕੰਮ ਦਾ ਟੱਕ ਲਾ ਕੇ ਉਦਘਾਟਨ ਕੀਤਾ ਗਿਆ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਂੌਸਲਰ ਰੋਡਾ ਨੇ ਕਿਹਾ ਕਿ ਇਸ ਕੰਮ ਉੱਪਰ 7 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ| ਉਹਨਾਂ ਕਿਹਾ ਕਿ ਸੈਕਟਰ 76 ਤੋਂ ਲੈ ਕੇ ਸੈਕਟਰ 80 ਤੱਕ ਦੀਆਂ ਸਾਰੀਆਂ ਅੰਦਰੂਨੀ ਸੜਕਾਂ ਉਪਰ ਪ੍ਰੀਮਿਕਸ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਉਹਨਾਂ ਵਲੋਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਲੋਕਾਂ ਦੀਆਂ ਸਮਸਿਆਵਾਂ ਨੂੰ ਪਹਿਲ ਦੇ ਆਧਾਰ ਉਪਰ ਹੱਲ ਕਰਵਾਉਣਗੇ| ਹੁਣ ਇਹਨਾਂ ਸੜਕਾਂ ਉਪਰ ਪ੍ਰੀਮਿਕਸ ਪਾਉਣ ਨਾਲ ਲੋਕਾਂ ਨੂੰ ਆਵਾਜਾਈ ਸਮੇਂ ਹੁੰਦੀ ਸਮੱਸਿਆ ਦਾ ਹਲ ਹੋ ਜਾਵੇਗਾ|
ਇਸ ਮੌਕੇ ਨਿਗਮ ਅਧਿਕਾਰੀ ਸੰਜੀਵ ਸੂਦ, ਭਾਗ ਸਿੰਘ, ਰਣਜੀਤ ਸਿੰਘ ਗਿੱਲ, ਐਮ ਪੀ ਸਿੰਘ, ਹਰਸੰਗਤ ਸਿੰਘ, ਸਵਰਨ ਸਿੰਘ ਜੰਡੂ ਵੀ ਮੌਜੂਦ ਸਨ|

Leave a Reply

Your email address will not be published. Required fields are marked *