ਕੌਂਸਲਰ ਸੋਹਲ ਦੀ ਮਾਤਾ ਦੀ ਬਰਸੀ ਮਨਾਈ

ਐਸ ਏ ਐਸ ਨਗਰ, 25 ਜੂਨ (ਸ.ਬ.) ਕਂੌਂਸਲਰ ਗੁਰਮੁੱਖ ਸਿੰਘ ਸੋਹਲ ਵਲੋਂ ਆਪਣੀ ਮਰਹੂਮ ਮਾਤਾ ਲਾਭ ਕੌਰ ਦੀ ਬਰਸੀ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਤੋਂ ਬਾਅਦ ਗੁਰਦੁਆਰਾ ਕਲਗੀਧਰ ਸਾਹਿਬ ਫੇਜ਼ 4 ਵਿੱਚ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ| ਇਸ ਉਪਰੰਤ ਉੱਥੇ ਤਿੰਨ ਚੰਦਨ ਅਤੇ 2 ਆਂਵਲੇ ਦੇ ਪੌਦੇ ਲਗਾਏ ਗਏ|
ਇਸ ਮੌਕੇ ਸ੍ਰ. ਸੋਹਲ ਨੇ ਦੱਸਿਆ ਕਿ 25 ਹੋਰ ਚੰਦਨ ਅਤੇ ਆਂਵਲਾ ਦੇ ਬੂਟੇ ਲਗਾਏ ਜਾਣਗੇ ਜੋ ਕਿ ਮੰਦਰਾਂ ਅਤੇ ਸਕੂਲਾਂ ਵਿੱਚ ਲਗਾਏ ਜਾਣਗੇ|
ਇਸ ਮੌਕੇ ਅਮਰਜੀਤ ਸਿੰਘ ਪਾਹਵਾ ਪ੍ਰਧਾਨ ਗੁਰਦੁਆਰਾ ਸਾਹਿਬ ਫੇਜ਼ 4, ਕੌਂਸਲਰ ਕਮਲਜੀਤ ਸਿੰਘ ਰੂਬੀ, ਕੌਂਸਲਰ ਅਰੁਣ ਸ਼ਰਮਾ, ਕੌਂਸਲਰ ਹਰਦੀਪ ਸਿੰਘ ਸਰਾਓਂ, ਪਰਮਿੰਦਰ ਸਿੰਘ ਬੰਟੀ, ਐਮ ਐਸ ਰੀਹਲ, ਹਰਜਿੰਦਰ ਸਿੰਘ ਸੋਹਲ, ਭੁਪਿੰਦਰ ਸਿੰਘ, ਇੰਦਰਜੀਤ ਸਿੰਘ, ਪਦਮਜੀਤ ਸਿੰਘ, ਜਤਿੰਦਰ ਸਿੰਘ ਬੱਬੂ, ਜਗਵਿੰਦਰ ਸਿੰਘ, ਮਨਮੋਹਨ ਸਿੰਘ, ਸੁਰਿੰਦਰ ਸਿੰਘ, ਮੁਹਿੰਦਰ ਸਿੰਘ, ਸੰਜੇ ਗੁਪਤਾ, ਸੁਖਦੀਪ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *