ਕੌਂਸਲਰ ਹਰਪਾਲ ਚਾਨਾ ਦੀ ਮਾਤਾ ਦਾ ਦੇਹਾਂਤ

ਐਸ ਏ ਐਸ ਨਗਰ, 7 ਅਗਸਤ (ਸ.ਬ.) ਕਂੌਂਸਲਰ ਹਰਪਾਲ ਸਿੰਘ ਚਾਨਾ ਦੀ ਮਾਤਾ ਜਰਨੈਲ ਕੌਰ ਉਮਰ 80 ਸਾਲ ਦਾ ਬੀਤੇ ਦਿਨ ਸ਼ਾਮ ਚਾਰ ਵਜੇ ਦੇਹਾਂਤ ਹੋ ਗਿਆ| ਉਹ ਕੁਝ ਦਿਨਾਂ ਤੋਂ ਕੁਝ ਬਿਮਾਰ ਸਨ| ਉਹਨਾਂ ਦਾ ਸਸਕਾਰ ਅੱਜ ਮੁਹਾਲੀ ਵਿਖੇ ਕਰ ਦਿੱਤਾ ਗਿਆ| ਉਹ ਆਪਣੇ ਪਿੱਛੇ ਕੌਂਸਲਰ ਹਰਪਾਲ ਚਾਨਾ ਸਮੇਤ ਚਾਰ ਪੁੱਤਰ ਅਤੇ ਇਕ ਧੀ ਛੱਡ ਗਏ|
ਉਹਨਾਂ ਨਮਿਤ ਅੰਤਿਮ ਅਰਦਾਸ 12 ਅਗਸਤ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਟੌਰ ਵਿਖੇ ਹੋਵੇਗੀ|
ਕੌਂਸਲਰ ਚਾਨਾ ਦੀ ਮਾਤਾ ਦੇ ਸਸਕਾਰ ਮੌਕੇ ਵਿਧਾਇਕ ਐਨ ਕੇ ਸ਼ਰਮਾ, ਕ੍ਰਿਸ਼ਨ ਪਾਲ ਸਰਮਾ ਪਲਾਨਿੰਗ ਬੋਰਡ ਦੇ ਸਾਬਕਾ ਚੇਅਰਮੈਨ, ਨਗਰ ਨਿਗਮ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਸ਼੍ਰੋਮਣੀ ਕਮੇਟੀ ਮਂੈਬਰ ਪਰਮਜੀਤ ਕੌਰ ਲਾਂਡਰਾ, ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਨਗਰ ਨਿਗਮ ਮੁਹਾਲੀ ਦੇ ਸਾਰੇ ਕੌਂਸਲਰ ਅਤੇ ਮੁਹਾਲੀ ਸ਼ਹਿਰ ਦੀਆਂ ਸਾਰੀਆਂ ਰੈਜੀਡਂੈਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਆਗੂ, ਪਰਿਵਾਰਕ ਮਂੈਬਰ, ਰਿਸ਼ਤੇਦਾਰ ਤੇ ਪਿੰਡ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *