ਕੌਂਸਲਰÁਅਰੁਣ ਸ਼ਰਮਾ ਵਲੋਂ ਪਾਰਕ ਵਿੱਚ ਚਾਰ ਨਵੇਂ ਝੂਲੇ ਲਗਵਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 16 ਜਨਵਰੀ (ਸ.ਬ.) ਵਾਰਡ ਨੰਬਰ 9 ਦੇ ਕੌਂਸਲਰ ਅਰੁਣ ਸ਼ਰਮਾ ਨੇ ਪਾਰਕ ਨੰਬਰ 42 ਵਿੱਚ ਨਵੇਂ ਝੂਲੇ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ| ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਅਰੁਣ ਸ਼ਰਮਾ ਨੇ ਕਿਹਾ ਕਿ ਇਸ ਪਾਰਕ ਵਿੱਚ ਚਾਰ ਨਵੇਂ ਝੂਲੇ ਲਗਾਏ ਜਾ ਰਹੇ ਹਨ ਜਿਹਨਾਂ ਤੇ ਲਗਭਗ ਪੰਜ ਲੱਖ ਰੁਪਏ ਦਾ ਖਰਚਾ ਆਵੇਗਾ |
ਉਹਨਾਂ ਕਿਹਾ ਕਿ ਇਹ ਪਾਰਕ ਹੁਣੇ ਪਿਛਲੇ ਦਿਨਾਂ ਵਿੱਚ ਹੀ ਡੈਵਲਪ ਕੀਤਾ ਗਿਆ ਹੈ ਅਤੇ ਇਸਦੇ ਇਲਾਵਾ ਪੂਰੇ ਵਾਰਡ ਵਿੱਚ ਪੇਵਰ ਲਗਾਉਣ ਦਾ ਕੰਮ ਚਾਲੂ ਹੈ| ਉਨ੍ਹਾਂ ਕਿਹਾ ਕਿ ਪੇਵਰ ਲਗਾਉਣ ਦੇ ਕੰਮ ਤੇ ਲਗਭੱਗ ਪੰਦਰਾਂ ਲੱਖ ਰੁਪਏ ਖਰਚ ਹੋ ਰਹੇ ਹਨ, ਜਦੋਂਕਿ ਪਾਰਕਾਂ ਦੇ ਵਿਕਾਸ ਤੇ ਸਾਢੇ ਦਸ ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ| ਉਨ੍ਹਾਂ ਕਿਹਾ ਕਿ ਵਾਰਡ ਵਿੱਚ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ|

Leave a Reply

Your email address will not be published. Required fields are marked *