ਕੌਂਸਲ ਆਫ ਜੂਨੀਅਰ ਇੰਜਨੀਅਰਜ ਵਲੋਂ ਰੋਸ ਰੈਲੀ

ਐਸ ਏ ਐਸ ਨਗਰ, 14 ਨਵੰਬਰ (ਸ.ਬ.) ਕੌਂਸਲ ਆਫ ਜੂਨੀਅਰ ਇੰਜੀਨੀਅਰਜ ਪਾਵਰਕੋਮ ਅਤੇ ਟਰਾਂਸਕੋ ਵਲੋਂ  ਸਰਕਲ ਪ੍ਰਧਾਨ ਇੰਜ ਸੋਹਨ ਸਿੰਘ ਦੀ ਅਗਵਾਈ ਵਿੱਚ ਰੋਸ ਰੈਲੀ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਇੰਜ ਸੋਹਨ ਸਿੰਘ ਨੇ ਕਿਹਾ ਕਿ ਪਾਵਰਕੋਮ ਅਤੇ ਟਰਾਂਸਕੋ ਵਿੱਚ ਕੰਮ ਕਰਦੇ ਹੋਏ ਸਮੂਹ ਜੂਨੀਅਰ ਇੰਜਨੀਅਰ ਦੀਆਂ ਅਹਿਮ ਮੰਗਾਂ ਨੂੰ ਅਜੇ ਤੱਕ ਨਹੀਂ ਮੰਨਿਆ ਗਿਆ, ਜਿਸ ਕਰਕੇ ਜੂਨੀਅਰ ਇੰਜਨੀਅਰਾਂ ਵਿੱਚ ਰੋਸ ਪੈਦਾ ਹੋ ਗਿਆ ਹੈ| ਉਹਨਾਂ ਕਿਹਾ ਕਿ ਵਿਭਾਗ ਵਲੋਂ ਜੂਨੀਅਰ ਇੰਜਨੀਅਰਾਂ ਨੂੰ ਸਿਰਫ 18,250 ਰੁਪਏ ਪ੍ਰਤੀ ਮਹੀਨਾ ਤਨਖਾਹ ਦਿਤੀ ਜਾ ਰਹੀ ਹੈ ਪਰ ਉਹਨਾਂ ਨੂੰ ਦਿਨ ਰਾਤ ਡਿਊਟੀ ਉਪਰ ਰਹਿ ਕੇ ਬਹੁਤ ਕੰਮ ਕਰਨਾ ਪੈਂਦਾ ਹੈ| ਇਸ ਤਂੋ ਇਲਾਵਾ ਨਵੇਂ ਭਰਤੀ ਕੀਤੇ ਜੂਨੀਅਰ ਇੰਜਨੀਅਰਾਂ ਨੁੰ ਸਿਰਫ 10 ਹਜਾਰ ਰੁਪਏ ਪ੍ਰਤੀ ਮਹੀਨਾ ਹੀ ਤਨਖਾਹ ਵਜੋਂ ਦਿਤੇ ਜਾ ਰਹੇ ਹਨ| ਉਹਨਾਂ ਕਿਹਾ ਕਿ ਵਰਕਲੋਡ ਜਿਆਦਾ ਹੋਣ ਕਾਰਨ ਜੂਨੀਅਰ ਇੰਜਨੀਅਰ ਮਾਨਸਿਕ ਤਨਾਅ ਦਾ ਸ਼ਿਕਾਰ ਹੋ ਰਹੇ ਹਨ| ਉਹਨਾਂ ਮੰਗ ਕੀਤੀ ਕਿ ਜੂਨੀਅਰ ਇੰਜਨੀਅਰਾਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ,ਖਾਲੀ ਪਈਆਂ ਪੋਸਟਾਂ ਭਰੀਆਂ ਜਾਣ ਅਤੇ ਜੂਨੀਅਰ ਇੰਜਨੀਅਰਾਂ ਦੀ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ|

Leave a Reply

Your email address will not be published. Required fields are marked *