ਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਮੁਹਾਲੀ ਵਲੋਂ ਜੇ.ਈ. ਦੀਆਂ ਮੰਗਾਂ ਸੰਬਧੀ ਕੰਮ ਦਾ ਬਾਈਕਾਟ ਜਾਰੀ

ਐਸ.ਏ.ਐਸ.ਨਗਰ, 30 ਜੁਲਾਈ (ਸ.ਬ.) ਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਮੁਹਾਲੀ ਦੇ ਪ੍ਰਧਾਨ ਸ੍ਰ. ਸੋਹਣ ਸਿੰਘ ਦੀ ਅਗਵਾਈ ਹੇਠ ਜੂਨੀਅਰ ਇੰਜੀਨੀਅਰ ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ ਤੇ ਪਾਵਰ ਜੂਨੀਅਰ ਇੰਜੀਨੀਅਰਾਂ ਵਲੋਂ ਕੁਨੈਕਸ਼ਨ ਚੈਕਿੰਗ ਅਤੇ ਬਿਜਲੀ ਬਿੱਲਾਂ ਦੇ ਬਕਾਏ ਉਗਰਾਉਣ ਦੇ ਕੰਮਾਂ ਦਾ ਬਾਈਕਾਟ 16ਵੇਂ ਦਿਨ ਵੀ ਬਾਈਕਾਟ ਜਾਰੀ ਰੱਖਿਆ ਗਿਆ|
ਇਸ ਮੌਕੇ ਸ੍ਰ. ਸੋਹਣ ਸਿੰਘ ਨੇ ਦੱਸਿਆ ਕਿ ਯੂਨੀਅਨ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਪਾਵਰ ਮੈਨੇਜਮੈਂਟ ਵਲੋਂ ਹੱਲ ਨਾ ਹੋਣ ਕਰਕੇ ਜੂਨੀਅਰ ਇੰਜੀਨੀਅਰਾਂ ਵਲੋਂ ਸੰਘਰਸ਼ ਦੇ ਰਾਹ ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਜੂਨੀਅਰ ਇੰਜੀਨੀਅਰ ਦੀਆਂ ਫੀਲਡ ਮੁਸ਼ਕਿਲਾਂ ਦਾ ਕੋਈ ਵਾਜਿਬ ਹੱਲ ਨਹੀਂ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਉੱਚ ਅਧਿਕਾਰੀਆਂ ਵਲੋਂ ਕੋਵਿਡ-19 ਮਹਾਂਮਾਰੀ ਸੰਬਧੀ ਸਰਕਾਰ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਜੇ.ਈ. ਅਤੇ ਫੀਲਡ ਅਧਿਕਾਰੀਆਂ ਨੂੰ ਘਰ-ਘਰ ਜਾ ਕੇ ਬਿਜਲੀ ਅਤੇ ਟਿਊਬਵੈਲਾਂ ਦੇ ਕੂਨੈਕਸ਼ਨ ਚੈੱਕ ਕਰਨ ਲਈ ਬਿਨਾਂ ਲਿਖਤੀ ਹਦਾਇਤਾਂ ਤੋਂ ਜੋਰ ਪਾਇਆ ਜਾ ਰਿਹਾ ਹੈ ਜੋ ਕਿ ਮੁਲਾਜਮਾਂ ਨਾਲ ਸਰਾਸਰ ਧੱਕਾ ਹੈ| 
ਉਨਾਂ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਦੌਰਾਨ ਬਿਜਲੀ ਚੋਰੀ, ਹਰ ਤਰ੍ਹਾਂ ਦੇ ਕੁਨੈਕਸ਼ਨਾਂ ਦੀ ਚੈਕਿੰਗ ਅਤੇ ਬਿਜਲੀ ਦੇ ਬਕਾਇਆ ਬਿੱਲਾਂ ਦੀ ਵਸੂਲੀ ਦੇ ਕੰਮਾਂ ਦਾ ਬਾਈਕਾਟ 31 ਜੁਲਾਈ ਤੱਕ ਜਾਰੀ ਰਹੇਗਾ ਪਰ                   ਜੇਕਰ ਪਾਵਰ ਮੈਨੇਂਜਮੈਂਟ ਵਲੋਂ ਗੰਭੀਰਤਾ ਨਾਲ ਕੰਮ ਨਹੀਂ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ|

Leave a Reply

Your email address will not be published. Required fields are marked *