ਕੌਮਾਂਤਰੀ ਅੱਤਵਾਦੀ ਸਲਾਹੁਦੀਨ ਨੇ  ਭਾਰਤ ਵਿੱਚ  ਹਮਲੇ ਕਰਵਾਉਣ ਦੀ ਗੱਲ ਮੰਨੀ

ਇਸਲਾਮਾਬਾਦ, 3 ਜੁਲਾਈ (ਸ.ਬ.) ਹਿਜ਼ਬੁਲ ਮੁਜਾਹਿਦੀਨ ਆਗੂ  ਸੈਈਦ ਸਲਾਹੁਦੀਨ ਦਾ ਇਕ ਇੰਟਰਵਿਊ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਬੂਲ ਕਰ ਰਿਹਾ ਹੈ ਕਿ ਉਸ ਨੇ ਭਾਰਤ ਵਿੱਚ ਹਮਲੇ ਕਰਵਾਏ ਹਨ ਅਤੇ ਅੱਜ ਵੀ ਉਹ ਭਾਰਤ ਵਿੱਚ ਕਿਤੇ ਵੀ ਹਮਲਾ ਕਰਵਾ ਸਕਦਾ ਹੈ|
ਅਮਰੀਕਾ ਤੋਂ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਤੋਂ ਬਾਅਦ ਸਲਾਹੁਦੀਨ ਦਾ ਇਹ ਪਹਿਲਾਂ ਇੰਟਰਵਿਊ ਹੈ ਜੋ ਉਸ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤਾ ਹੈ|
ਸਲਾਹੁਦੀਨ ਮੁਤਾਬਕ ਅਮਰੀਕੀ ਬੈਨ ਨਾਲ ਉਸ ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਉਹ ਅੱਜ ਵੀ ਕੌਮਾਂਤਰੀ ਮਾਰਕਿਟ ਤੋਂ ਹਥਿਆਰ ਖਰੀਦ ਸਕਦਾ ਹੈ| ਇੰਨਾ ਹੀ ਨਹੀਂ ਉਸ ਨੇ ਇਹ ਵੀ ਮੰਨਿਆ ਹੈ ਕਿ ਪਾਕਿਸਤਾਨ ਤੋਂ ਹਿਜਬੁਲ ਮੁਜਾਹਿਦੀਨ ਨੂੰ ਫੰਡਿੰਗ ਮਿਲਦੀ ਹੈ| ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ ਤੋਂ ਕੁਝ ਦਿਨ ਪਹਿਲਾ ਅਮਰੀਕਾ ਨੇ ਸਲਾਹੁਦੀਨ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕੀਤਾ ਸੀ|

Leave a Reply

Your email address will not be published. Required fields are marked *