ਕੌਮਾਂਤਰੀ ਬਜ਼ਾਰ ਵਿੱਚ ਮਹਿੰਗਾ ਹੋ ਰਿਹਾ ਹੈ ਕੱਚਾ ਤੇਲ, ਵਧੇਗਾ ਘਰੇਲੂ ਹਵਾਈ ਕਿਰਾਇਆ

ਮੁੰਬਈ, 13 ਫਰਵਰੀ (ਸ.ਬ.) ਕੱਚਾ ਤੇਲ ਮਹਿੰਗਾ ਹੋਣ ਨਾਲ ਸਰਕਾਰ ਦੇ ਚਾਲੂ ਖਾਤੇ ਦਾ ਸੰਤੁਲਨ ਤਾਂ ਖਰਾਬ ਹੋਵੇਗਾ, ਘਰੇਲੂ ਯਾਤਰੀ ਲਈ ਦੇਸ਼ ਵਿੱਚ ਹਵਾਈ ਯਾਤਰਾ ਵੀ ਮਹਿੰਗੀ ਹੋਵੇਗੀ| ਜੈਟ ਈਂਧਨ ਮਹਿੰਗਾ ਹੋਣ ਨਾਲ ਏਅਰਲਾਈਨਜ਼ ਕੰਪਨੀਆਂ    ਘਰੇਲੂ ਕਿਰਾਏ ਵਿੱਚ ਵਾਧਾ ਕਰਨ ਲਈ ਮਜਬੂਰ ਹੋ ਜਾਣਗੀਆਂ| ਦੇਸ਼ ਵਿੱਚ ਹਵਾਈ ਕਿਰਾਇਆ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਦੇ ਹਿਸਾਬ ਨਾਲ ਚੱਲ ਰਿਹਾ ਹੈ, ਜੋ ਪਿਛਲੇ ਸਾਲ ਰਿਕਾਰਡ ਘੱਟ ਤੇ ਆ ਗਿਆ ਸੀ| ਜੈਟ ਈਂਧਨ ਦੇ ਭਾਅ ਵਿੱਚ ਵਾਧਾ ਹੋਣ ਨਾਲ ਜਨਵਰੀ ਵਿੱਚ ਜ਼ਿਆਦਾ ਕਿਰਾਇਆ ਸੀ, ਜੋ ਦੇਸ਼ ਦੇ ਸਭ ਤੋਂ ਰੁੱਝੇ ਨਵੀਂ ਦਿੱਲੀ ਏਅਰਪੋਰਟ ਦੇ ਨਵੰਬਰ ਦੇ ਕਿਰਾਏ ਤੋਂ 8 ਫੀਸਦੀ ਜ਼ਿਆਦਾ ਸੀ| ਲੋਕਲ ਏਅਰ ਕਿਰਾਏ ਦਸੰਬਰ ਵਿੱਚ ਸੁਸਤੀ ਤੋਂ ਬਾਅਦ ਜਨਵਰੀ ਅਤੇ ਫਰਵਰੀ ਵਿੱਚ ਫਿਰ ਵਧ ਗਿਆ ਅਤੇ 2015 ਦੇ ਪੱਧਰ ਤੋਂ ਜ਼ਿਆਦਾ ਹੋ ਗਿਆ| ਉਦੋਂ ਕਿਰਾਏ ਵਿੱਚ ਗਿਰਾਵਟ ਦਾ ਦੌਰ ਸ਼ੁਰੂ ਹੋਇਆ ਸੀ| ਇਸ ਕਾਰਨ ਏਅਰਲਾਈਨਜ਼ ਕੰਪਨੀਆਂ ਨੇ ਵੱਡੇ ਈਂਧਨ ਦਾ ਬੋਝ ਯਾਤਰੀਆਂ ਤੇ ਪਾ ਦਿੱਤਾ ਹੈ| ਏਅਰਲਾਈਨਜ਼ ਯਾਤਰੀਆਂ ਵਿੱਚ ਬਹੁਤ ਅਜਿਹੇ ਹਨ, ਜੋ 2016 ਵਿੱਚ ਏਅਰ ਅਤੇ ਅੱਪਰ ਕਲਾਸ ਟਰੇਨ ਕਿਰਾਏ ਦਾ ਫਾਸਲਾ ਘਟਾਉਣ ਕਾਰਨ ਹਵਾਈ ਯਾਤਰਾ ਕਰਨ ਲੱਗੇ ਸੀ|
ਸ਼ੇਅਰ ਬਜ਼ਾਰ ਦੇ ਹਿਸਾਬ ਨਾਲ    ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨਜ਼ ਕੰਪਨੀ ਜੈਟ ਏਅਰਵੈਜ਼ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨਜ਼ ਨੇ ਹਾਲ ਹੀ ਵਿੱਚ ਫਿਰ ਤੋਂ ਘਰੇਲੂ ਉਡਾਣਾਂ ਤੇ ਈਂਧਨ ਵਸੂਲਣਾ ਸ਼ੁਰੂ ਕਰ ਦਿੱਤਾ ਹੈ| ਇਹ ਰਕਮ ਜੈਟ ਈਂਧਨ ਦੇ ਭਾਅ ਵਿੱਚ ਉਤਰਾਅ-ਚੜਾਅ ਦੇ ਹਿਸਾਬ ਨਾਲ ਤੈਅ ਹੁੰਦੀ ਹੈ| ਉਨ੍ਹਾਂ ਨੇ ਕਿਹਾ ਕਿ  ਛੋਟੇ ਅਤੇ ਲੰਬੇ ਸਮੇਂ ਦੇ ਹਿਸਾਬ ਨਾਲ 100 ਤੋਂ 300 ਰੁਪਏ ਵਸੂਲ ਕਰਦੇ ਰਹੇ ਹਨ| ਹੁਣ ਅਸੀਂ 700 ਰੁਪਏ ਤੱਕ ਲੈ ਰਹੇ ਹਨ| ਭਾਰਤੀ ਏਅਰਲਾਈਨਜ਼ ਕੰਪਨੀਆਂ ਦੀ ਲਾਗਤ ਦਾ ਵੱਡਾ ਹਿੱਸਾ ਜੈਟ ਈਂਧਨ ਦਾ ਹੁੰਦਾ ਹੈ|
ਪਿਛਲੇ ਸਾਲ ਬਸੰਤ ਤੋਂ ਬਾਅਦ ਪੈਟਰੋਲੀਅਮ ਪ੍ਰਡਾਕਟ ਦੇ ਭਾਅ ਵਿੱਚ ਵਾਧਾ ਸ਼ੁਰੂ ਹੋਇਆ ਸੀ| 2015-16 ਦੀ ਸਰਦ ਰੁੱਤ ਵਿੱਚ ਕੱਚੇ ਤੇਲ ਦਾ ਭਾਅ ਰਿਕਾਰਡ ਹੇਠਲੇ ਪੱਧਰ ਤੱਕ ਆ ਗਿਆ ਸੀ| ਇਸ ਕਾਰਨ ਕਈ ਸ਼ੈਲ ਗੈਸ ਕੰਪਨੀਆਂ ਦਾ ਕਾਰੋਬਾਰ ਬੰਦ ਹੋ ਗਿਆ ਪਰ ਏਕੀਕਰਨ ਤੋਂ ਬਾਅਦ ਤੇਲ ਦੇ ਗਲੋਬਲ ਕੀਮਤਾਂ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ ਅਤੇ ਹੁਣ ਇਹ 55 ਡਾਲਰ ਪ੍ਰਤੀ ਬੈਰਲ ਤੇ ਆ ਗਿਆ ਹੈ| ਬਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਪੱਧਰ ਮੀਡੀਅਮ ਟਰਮ ਵਿੱਚ ਬਣਿਆ ਰਹਿ ਸਕਦਾ ਹੈ|
ਏਅਰਲਾਈਨ ਕੰਪਨੀਆਂ ਨੇ 2015 ਵਿੱਚ ਹਵਾਬਾਜ਼ੀ ਰੈਗੂਲੇਟਰ ਵੱਲੋਂ ਸਲਾਹਕਾਰ ਜਾਰੀ ਹੋਣ ਤੋਂ ਬਾਅਦ ਈਂਧਨ ਸਰਚਾਰਜ ਨੂੰ ਬੇਸ ਕਿਰਾਏ ਹਿੱਸਿਆਂ ਵਿੱਚ ਪਾ ਦਿੱਤਾ ਸੀ| ਬਜਟ ਏਅਰਲਾਈਨਜ਼ ਕੰਪਨੀ ਸਪਾਈਸਜੈਟ ਦੇ ਬੁਲਾਰੇ ਨੇ ਕਿਹਾ ਕਿ ਉਹ ਪਿਛਲੇ 6 ਮਹੀਨਿਆਂ ਵਿੱਚ ਦੋਹਾਂ ਹਿੱਸਿਆਂ ਨੂੰ ਵੱਖ ਕਰ ਚੁੱਕੀ ਹੈ, ਹਾਲਾਂਕਿ, ਈਂਧਨ ਸਰਚਾਰਜ ਹੁਣ ਨਹੀਂ ਵਧਾਇਆ ਗਿਆ ਹੈ| ਟਰੈਵਲ ਕੰਪਨੀਆਂ ਦੇ ਕਾਰਜਕਾਰੀ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ ਜਨਵਰੀ ਵਿੱਚ ਏਅਰ ਕਿਰਾਏ ਵਿੱਚ ਵਾਧਾ ਹੋਇਆ ਹੈ|
ਦੇਸ਼ ਵਿੱਚ ਸਭ ਤੋਂ ਵੱਡੇ ਆਨਲਾਈਨ ਟਰੈਵਲ ਪੋਰਟਲ ਮੈਕ ਮਾਈ ਟਰਿੱਪ ਦੇ ਡਾਟੇ ਮੁਤਾਬਕ, ਨਵੰਬਰ ਅਤੇ ਦਸੰਬਰ ਵਿੱਚ ਘੱਟ ਔਸਤ ਹਵਾਈ ਕਿਰਾਇਆ ਜਨਵਰੀ ਵਿੱਚ ਵਧ ਗਿਆ ਹੈ|

Leave a Reply

Your email address will not be published. Required fields are marked *