ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ ਤੇ ਘੁੰਮਦੇ 2 ਯਾਤਰੀਆਂ ਤੋਂ 6 ਲੱਖ ਮੁੱਲ ਦੀਆਂ ਸਿਗਰਟਾਂ ਬਰਾਮਦ

ਨਵੀਂ ਦਿੱਲੀ, 14 ਜਨਵਰੀ (ਸ.ਬ.) ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮਿਨਲ ਤਿੰਨ ਤੇ ਸ਼ੱਕੀ ਰੂਪ ਨਾਲ ਘੁੰਮ ਰਹੇ 2 ਯਾਤਰੀਆਂ ਕੋਲੋਂ ਸੀ.ਆਈ.ਐਸ.ਐਫ. ਕੋਲੋਂ ਨਾਜਾਇਜ਼ ਰੂਪ ਨਾਲ ਲਿਆਂਦੀਆਂ ਗਈਆਂ ਸਿਗਰਟਾਂ ਬਰਾਮਦ ਕੀਤੀਆਂ ਹਨ| ਜਾਣਕਾਰੀ ਅਨੁਸਾਰ ਰਾਤ ਲਗਭਗ ਇਕ ਵਜੇ ਸੀ.ਆਈ. ਐਸ.ਐਫ.ਨਿਗਰਾਨੀ ਕਰਮਚਾਰੀਆਂ ਨੇ ਇਕ ਯਾਤਰੀ ਜੋ ਬੈਂਕਾਕ ਤੋਂ ਦਿੱਲੀ ਆਇਆ ਸੀ| ਉਸ ਨੂੰ ਟਰਮਿਨਲ 3 ਦੀ ਬੈਲਟ ਨੰਬਰ 12 ਕੋਲ ਇਕ ਹੋਰ ਯਾਤਰੀ ਨਾਲ ਘੁੰਮਦੇ  ਦੇਖਿਆ, ਇਸ ਤੋਂ ਬਾਅਦ ਸੀ.ਆਈ.ਐਸ.ਐਫ. ਕਰਮਚਾਰੀਆਂ ਨੇ ਉਸ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲੈ ਕੇ ਕਸਟਮ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ|
ਸੀ.ਆਈ.ਐਸ.ਐਫ. ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਯਾਤਰੀ ਕਸਟਮ ਦੇ ਗਰੀਨ ਚੈਨਲ ਪਾਰ ਕਰ ਕੇ ਟਰਮਿਨਲ 3 ਸਟਾਫ ਦੇ ਉਤਰਨ ਦੇ ਖੇਤਰ ਵਿੱਚ ਪੁੱਜ ਗਏ ਸਨ, ਉਸ ਤੋਂ ਬਾਅਦ ਸੀ.ਆਈ.ਐਸ.ਐਫ.            ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ| ਪੁੱਛ-ਗਿੱਛ ਅਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਕਰਨ ਤੇ ਉਨ੍ਹਾਂ ਕੋਲੋਂ ਬੈਂਕਾਕ ਤੋਂ ਨਾਜਾਇਜ਼ ਰੂਪ ਨਾਲ ਲਿਆਂਦੀ ਜਾ ਰਹੀ ਸਿਗਰਟ ਦੇ 320 ਪੈਕੇਟ ਬਰਾਮਦ ਹੋਏ|
ਸਿਗਰਟ ਦੀ ਭਾਰਤੀ ਰੁਪਿਆਂ ਵਿੱਚ ਅਨੁਮਾਨਤ ਲਾਗਤ 6 ਲੱਖ ਹੈ|

Leave a Reply

Your email address will not be published. Required fields are marked *