ਕੌਮੀ ਆਪਦਾ ਹੈ ਰੁਜ਼ਗਾਰ ਦੀ ਕਮੀ, ਸਰਕਾਰ ਕਰ ਰਹੀ ਹੈ ਖੋਖਲੇ ਵਾਅਦੇ : ਰਾਹੁਲ ਗਾਂਧੀ

ਨਵੀਂ ਦਿੱਲੀ, 5 ਨਵੰਬਰ (ਸ.ਬ.) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਦੇਸ਼ ਵਿੱਚ ਰੁਜ਼ਗਾਰ ਦੀ ਕਮੀ ਰਾਸ਼ਟਰੀ ਆਫਤ ਬਣ ਚੁੱਕੀ ਹੈ ਪਰ ਕੇਂਦਰ ਸਰਕਾਰ ਸਿਰਫ ਖੋਖਲ੍ਹੇ ਵਾਅਦੇ ਕਰ ਰਹੀ ਹੈ| ਉਨ੍ਹਾਂ ਨੇ ਇਕ ਖਬਰ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ ਕਿ ਰੁਜ਼ਗਾਰ ਦੀ ਕਮੀ ਇਕ ਅਜਿਹੀ ਰਾਸ਼ਟਰੀ ਆਫਤ ਹੈ, ਜੋ ਡੂੰਘੀ ਹੁੰਦੀ ਜਾ ਰਹੀ ਹੈ| ਮੋਦੀ ਸਰਕਾਰ ਸਿਰਫ ਖੋਖਲ੍ਹੇ ਵਾਅਦੇ ਕਰਨਾ ਜਾਣਦੀ ਹੈ, ਹੱਲ ਕਰਨਾ ਨਹੀਂ|
ਉਹਨਾਂ ਕਿਹਾ ਕਿ ਸਤੰਬਰ ਮਹੀਨੇ ਦੇ ਮੁਕਾਬਲੇ ਅਕਤੂਬਰ ਮਹੀਨੇ ਵਿੱਚ ਰੁਜ਼ਗਾਰ ਦੇ ਮੌਕਿਆਂ ਵਿੱਚ ਕਰੀਬ 60 ਫੀਸਦੀ ਦੀ ਗਿਰਾਵਟ ਆਈ ਹੈ|

Leave a Reply

Your email address will not be published. Required fields are marked *