ਕੌਮੀ ਆਫਤ ਵੇਲੇ ਆਪਣੀਆਂ ਉਪਲੱਬਧੀਆਂ ਗਿਣਾ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

ਨਵੀਂ ਦਿੱਲੀ, 7 ਸਤੰਬਰ (ਸ.ਬ.) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਨੂੰ ਆਫਤ ਵਿੱਚ ਪਹੁੰਚਾ ਦਿੰਦੀ ਹੈ ਪਰ ਸਮੱਸਿਆ ਦੇ ਹੱਲ ਦੀ ਉਸ ਕੋਲ ਕੋਈ ਯੋਜਨਾ ਨਹੀਂ ਹੁੰਦੀ ਹੈ| ਰਾਹੁਲ ਨੇ ਇੱਥੇ ਕਿਹਾ ਕਿ ਇਹ ਸਰਕਾਰ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੀ ਬਜਾਏ ਗਲਤ ਦੌੜ ਵਿੱਚ ਸ਼ਾਮਲ ਹੋ ਜਾਂਦੀ ਹੈ ਅਤੇ ਗਲਤ ਤਰੀਕੇ ਨਾਲ ਆਪਣੀਆਂ ਉਪਲੱਬਧੀਆਂ ਗਿਣਾਉਣ ਲੱਗਦੀ ਹੈ| ਕੋਰੋਨਾ ਮਹਾਮਾਰੀ ਅਤੇ ਵਸਤੂ ਅਤੇ ਸੇਵਾ ਟੈਕਸ- ਜੀ. ਐਸ. ਟੀ. ਵਿੱਚ ਵੀ ਉਹ ਇਹੀ ਕਰ ਰਹੀ ਹੈ|
ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ”ਮੋਦੀ ਸਰਕਾਰ ਦੇਸ਼ ਨੂੰ ਆਫਤ ਵਿੱਚ ਪਹੁੰਚਾ ਕੇ ਹੱਲ ਲੱਭਣ ਦੀ ਬਜਾਏ ਸ਼ੁਤੁਰਮੁਰਗ ਬਣ ਜਾਂਦੀ ਹੈ| ਹਰ ਗਲਤ ਦੌੜ ਵਿੱਚ ਦੇਸ਼ ਅੱਗੇ ਹੈ- ਕੋਰੋਨਾ ਇਨਫੈਕਸ਼ਨ ਦੇ ਅੰਕੜੇ ਹੋਣ ਜਾਂ ਜੀ.ਡੀ.ਪੀ. ਵਿੱਚ ਗਿਰਾਵਟ|” ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖਬਰ ਵੀ ਪੋਸਟ ਕੀਤੀ, ਜਿਸ ਵਿੱਚ ਲਿਖਿਆ ਹੈ,”ਕੋਰੋਨਾ ਦੇ ਵਿਗੜਦੇ ਹਾਲਾਤ, ਕਫ਼ਨ ਲਈ ਲੱਗ ਰਹੀ ਹੈ ਲਾਈਨ, ਵੇਚਣ ਵਾਲੇ ਬੋਲੇ, ਜੀਵਨ ਵਿੱਚ ਅਜਿਹਾ ਪਹਿਲੀ ਵਾਰ ਦੇਖਿਆ|”

Leave a Reply

Your email address will not be published. Required fields are marked *