ਕੌਮੀ ਖਪਤਕਾਰ ਅਧਿਕਾਰ ਦਿਵਸ ਮਨਾਇਆ

ਖਰੜ, 22 ਦਸੰਬਰ (ਸ.ਬ.) ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ.ਏ.ਐਸ. ਨਗਰ ਵਲੋਂ ਕੌਮੀ ਖਪਤਕਾਰ ਦਿਵਸ 2017 ਨੂੰ ਸਰਕਾਰੀ ਮਾਡਲ ਸੀਨੀਅਰ ਸੰਕੈਡਰੀ ਸਕੂਲ ਖਰੜ ਵਿਖੇ ਮਨਾਇਆ ਗਿਆ| ਜਿਸ ਵਿੱਚ ਖਪਤਕਾਰ ਸੁਰੱਖਿਆ ਐਕਟ 1986 ਦੀਆਂ ਮੁੱਖ ਵਿਸ਼ੇਸ਼ਤਾਈਆਂ, ਖਪਤਕਾਰ ਦੇ ਅਧਿਕਾਰ ਅਤੇ ਫਰਜਾਂ ਬਾਰੇ, ਫੂਡ ਸੇਫਟੀ ਐਕਟ, ਐਗ. ਮਾਰਕ, ਆਈ.ਐਸ.ਆਈ ਮਾਰਕਾ, ਹਾਲ ਮਾਰਕ ਅਤੇ ਖਪਤਕਾਰ ਨੂੰ ਦਰਪੇਸ਼ ਆਉਦੀਂਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਦੇ ਸਬੰਧ ਵਿਚ ਭਰਪੂਰ ਜਾਣਕਾਰੀ ਦਿੱਤੀ ਗਈ|
ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਇੰਜ਼. ਪੀ.ਐਸ. ਵਿਰਦੀ ਵਲੋਂ ਮੁੱਖ ਮਹਿਮਾਨ ਸ: ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਪੰਜ਼ਾਬ ਅਤੇ ਗੈਸਟ ਆਫ ਆਨਰ ਖਰੜ ਦੇ ਐਸ.ਡੀ.ਐਮ ਸ਼੍ਰੀਮਤੀ ਅਮਨਿੰਦਰ ਕੌਰ ਦਾ ਸੁਆਗਤ ਕੀਤਾ| ਮੁੱਖ ਮਹਿਮਾਨ ਸ੍ਰ. ਕੰਗ ਨੇ ਖਪਤਕਾਰ ਐਕਟ ਬਾਰੇ ਵਧ ਤੋਂ ਵਧ ਜਾਣਕਾਰੀ ਲੈਣ ਬਾਰੇ ਕਿਹਾ| ਖਰੜ ਦੇ ਐਸ.ਡੀ.ਐਮ ਸ਼੍ਰੀਮਤੀ ਅਮਨਿੰਦਰ ਕੌਰ ਪੀ.ਸੀ.ਐਸ ਨੇ ਸਕੂਲ ਦੇ ਵਿਦਿਆਰਥੀਆਂ ਦੀ ਗਠਿਤ ਕੀਤੀ ਗਈ ਕੰਜ਼ਿਊਮਰ ਪ੍ਰੋਟੈਕਸ਼ਨ ਕਮੇਟੀ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਵਿਦਿਆਰਥੀ ਕੱਲ ਦਾ ਭਵਿੱਖ ਹਨ ਅਤੇ ਇਹਨਾਂ ਦੀ ਯੋਗ ਅਗਵਾਈ ਕਰਨਾ ਅਧਿਆਪਕ ਦਾ ਪਹਿਲਾ ਫਰਜ਼ ਹੈ|
ਪਰਮਾਨੈਂਟ ਲੋਕ ਅਦਾਲਤ ਰੋਪੜ ਦੇ ਸਾਬਕਾ ਮੈਂਬਰ ਐਚ.ਐਸ. ਵਾਲੀਆ ਨੇ ਖਪਤਕਾਰਾਂ ਨਾਲ ਸਬੰਧਤ ਵੱਖ ਵੱਖ ਕੇਸਾਂ ਦਾ ਵੇਰਵਾ ਦਿੰਦਿਆਂ ਹੋਇਆ ਐਕਟ ਬਾਰੇ ਜਾਣੂ ਕਰਵਾਉਂਦਿਆਂ ਸ਼ਿਕਾਇਤ ਕਰਨ ਅਤੇ ਅਪੀਲ ਕਰਨ ਦਾ ਢੰਗ ਦੱਸਿਆ| ਭਾਰਤ ਮਾਣਕ ਬਿਊਰੇ ਦੇ ਜੁਆਇੰਟ ਡਾਇਰੈਕਟਰ ਸ਼੍ਰੀ ਕੁਮਾਰ ਅਨੀਮੇਸ਼ ਵਲੋਂ ਆਈ.ਐਸ.ਆਈ ਅਤੇ ਹਾਲ ਮਾਰਕ ਸੋਨੇ ਦੀ ਸ਼ੁਧਤਾ ਪਹਿਚਾਨਣ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ| ਫੂਡ ਸੇਫਟੀ ਐਕਟ ਧਰਾਵਾਂ ਬਾਰੇ ਚਾਨਣਾ ਪਾਉਂਦੇ ਹੋਏ ਡਾ. ਐਸ.ਪੀ. ਸੁਰੀਲਾ ਰਿਟਾਇਰਡ ਸਿਵਲ ਸਰਜ਼ਨ ਨੇ ਸਮਾਜ ਵਿਰੋਧੀ ਅਨਸਰਾਂ ਵਲੋਂ ਮਿਲਾਵਟ ਕਰਨ ਬਾਰੇ ਸਮਝਾਇਆ ਅਤੇ ਦੱਸਿਆ ਕਿ ਅਜਿਹਾ ਕਰਨ ਤੇ ਉਨਾਂ ਨੂੰ ਵੱਡੇ ਜੁਰਮਾਨੇ ਕੀਤੇ ਜਾ ਸਕਦੇ ਹਨ|
ਜ਼ਿਲ੍ਹਾ ਫੂਡ ਸਪਲਾਈ ਅਫਸਰ ਸ਼੍ਰੀ ਹੇਮਰਾਜ ਨੇ ਮਹਿਕਮੇ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਅਤੇ ਮਦਦ ਕਰਨ ਦਾ ਭਰੋਸਾ ਦਿੱਤਾ| ਸ: ਹਰਦੀਪ ਸਿੰਘ, ਸਹਾਇਕ ਫੂਡ ਸਪਲਾਈ ਅਫਸਰ ਕੁਰਾਲੀ ਵਲੋਂ ਖਪਤਕਾਰਾਂ ਨੂੰ ਰਾਸ਼ਨ ਕਾਰਡ ਬਣਾਉਣ ਦੀਆਂ ਕਾਰਵਾਈਆਂ ਅਤੇ ਢੰਗ ਸਮਝਾਏ| ਸਮਾਗਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਭੁਪਿੰਦਰ ਸਿੰਘ ਨੇ ਇਸ ਦਿਵਸ ਨੂੰ ਵਿਦਿਆਰਥੀਆਂ ਲਈ ਵਿਸ਼ੇਸ਼ ਲਾਹੇਵੰਦ ਦੱਸਿਆ|
ਸਟੇਜ ਸਕੱਤਰ ਦੀ ਭੂਮਿਕਾ ਸੰਸਥਾ ਦੇ ਸੀ.ਮੀਤ ਪ੍ਰਧਾਨ ਸ੍ਰ. ਮਨਜੀਤ ਸਿੰਘ ਭੱਲਾ ਨੇ ਬਖੂਬੀ ਨਿਭਾਈ| ਇਸ ਪ੍ਰੋਗਰਾਮ ਵਿੱਚ ਫੈਡਰੇਸ਼ਨ ਦੇ ਪੈਟਰਨ ਲੈਫ. ਕਰਨਲ ਐਸ.ਐਸ. ਸੋਹੀ, ਜਸਮੇਰ ਸਿੰਘ ਬਾਠ, ਕੁਲਦੀਪ ਸਿੰਘ ਭਿੰਡਰ, ਪਰਵੀਨ ਕੁਮਾਰ ਕਪੂਰ, ਜਗਜੀਤ ਸਿੰਘ ਅਰੋੜਾ, ਸੋਹਨ ਲਾਲ ਸ਼ਰਮਾ, ਦਰਸ਼ਨ ਸਿੰਘ, ਵਿਜੇ ਕੁਮਾਰ ਸ਼ਰਮਾ, ਐਮ.ਐਮ ਚੋਪੜਾ, ਸੁਰਮੁੱਖ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਫੂਡ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਵਲੋਂ ਮਿਸਿਜ਼ ਇੰਦੂ ਬਾਲਾ ਅਤੇ ਉਨਾਂ ਦੇ ਸਟਾਫ ਮੈਂਬਰ ਵੀ ਹਾਜਿਰ ਸਨ|

Leave a Reply

Your email address will not be published. Required fields are marked *