ਕੌਮੀ ਖਪਤਕਾਰ ਅਧਿਕਾਰ ਦਿਵਸ 2016 ਮਨਾਇਆ

ਐਸ.ਏ.ਐਸ.ਨਗਰ, 24 ਦਸੰਬਰ (ਸ.ਬ.) ਕੰਜਿਊਮਰ ਪ੍ਰੋਟੈਕਸ਼ਨ   ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਵਲੋਂ ਭਾਰਤ ਮਾਨਕ ਬਿਉਰੋ ਚੰਡੀਗੜ ਅਤੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਪੰਜ਼ਾਬ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਇੰਡਸਟਰੀਅਲ ਟਰੇਨਿੰਗ ਇੰਸਚੀਟੀਊਟ (ਇ), ਫੇਜ਼ 5 ਐਸ.              ਏ.ਐਸ ਨਗਰ ਵਿਖੇ ਵਿਸ਼ਾਲ ਪੱਧਰ    ਤੇ, ਕੌਮੀ ਖਪਤਕਾਰ ਅਧਿਕਾਰ ਦਿਵਸ ਫੈਡਰੇਸ਼ਨ ਦੇ ਪ੍ਰਧਾਨ ਇੰਜ਼. ਪੀ.ਐਸ. ਵਿਰਦੀ ਦੀ ਦੇਖ ਰੇਖ ਵਿਚ ਮਨਾਇਆ ਗਿਆ| ਜਿਸ ਵਿਚ ਸ: ਮਨਜੀਤ ਸਿੰਘ ਸੇਠੀ, ਡਿਪਟੀ ਮੇਅਰ, ਨਗਰ ਨਿਗਮ ਐਸ.ਏ.ਐਸ ਨਗਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ|
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਮਨਜੀਤ ਸਿੰਘ ਸੇਠੀ, ਡਿਪਟੀ ਮੇਅਰ ਨੇ ਕਿਹਾ ਕਿ ਖਪਤਕਾਰਾਂ / ਸ਼ਹਿਰ ਵਾਸੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ  ਨਗਰ ਨਿਗਮ ਵਲੋਂ ਸਾਰੀਆਂ ਮੰਗਾਂ ਦਾ ਹੱਲ ਕੱਢਣ ਲਈ ਜਲਦੀ ਅਤੇ ਲੋੜੀਂਦਾ ਉਪਰਾਲਾ ਕੀਤਾ  ਜਾਵੇਗਾ ਅਤੇ ਇਸ ਸਬੰਧ ਵਿਚ ਸਬੰਧਤ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ| ਇਸ ਮੌਕੇ ਤੇ ਪਰਮਾਨੈਂਟ ਲੋਕ ਅਦਾਲਤ ਰੋਪੜ ਦੇ ਮੈਂਬਰ ਸ਼੍ਰੀ ਐਚ.ਐਸ. ਵਾਲੀਆ, ਨੇ ਖਪਤਕਾਰ ਸੁਰਖਿਆ ਐਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਕੰਜਿਊਮਰ ਕੋਰਟ ਵਿਚ ਜਾਣ ਦੇ ਵੱਖ ਵੱਖ ਤਰੀਕੇ ਦੱਸੇ| ਅਜੋਕੇ ਸਮੇਂ ਵਿਚ ਨੋਟ ਬੰਦੀ ਕਾਰਨ ਖਪਤਕਾਰਾ ਨੂੰ ਆ ਰਹੀਆਂ ਮੁਸ਼ਕਲਾਂ ਦਾ ਟਾਕਰਾ ਕਰਨ ਲਈ ਪੀ.ਐਨ.ਬੀ ਤੋਂ ਮੈਡਮ ਅਲਕਾ ਨੇ ਕੈਸ਼ਲੈਂਸ ਤਰੀਕਿਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਨਾਲ ਹੀ ਜ਼ਿਲਾ ਕਨੂੰਨੀ ਸਲਾਹਕਾਰ ਅਥਾਰਟੀ ਤੋਂ ਆਏ ਮੈਡਮ ਮਧੂ ਰਾਣੀ ਨੇ ਲੋੜ ਵੰਦਾ ਨੂੰ ਮੁਫਤ ਕਨੂੰਨੀ ਸਹਾਇਤਾ ਲੈਣ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ| ਇਸ ਮੌਕੇ ਏਡਜ਼ ਸੁਸਾਇਟੀ ਤੋਂ ਮੈਡਮ ਸੁਨੀਤਾ, ਡਾ. ਐਸ.ਪੀ. ਸੁਰੀਲਾ, ਸੇਵਾ ਮੁਕਤ ਸਿਵਲ ਸਰਜ਼ਨ ਅਤੇ ਭਾਰਤ ਮਾਨਕ ਬਿਊਰੋ ਦੀ ਸ਼੍ਰੀਮਤੀ ਨੀਲਮ ਸਿੰਘ ਸਾਇੰਟੈਸਟ ਨੇ ਵੀ ਸੰਬੋਧਨ ਕੀਤਾ|
ਸਮਾਗਮ ਦੇ ਅੰਤ ਵਿਚ ਫੈਡਰੇਸ਼ਨ ਦੇ ਪੈਟਰਨ ਲੈਫਟੀਨਲ. ਕਰਨਲ ਸ਼੍ਰੀ ਐਸ.ਐਸ. ਸੋਹੀ ਨੇ ਆਈ.ਟੀ,.ਆਈ ਦੇ ਪ੍ਰਿਸੀਪਲ ਸ਼੍ਰੀ ਰਹੀਮ ਬਖਸ਼ ਵਲੋਂ ਦਿੱਤੇ ਗਏ ਸਹਿਯੋਗ ਅਤੇ ਸ਼ਾਮਲ ਹੋਏ ਪਤਵੰਤੇ ਸ਼ਹਿਰ ਵਾਸੀਆਂ ਅਤੇ ਖਪਤਕਾਰਾਂ ਧੰਨਵਾਦ ਕੀਤਾ| ਇਸ ਮੌਕੇ ਫੈਡਰੇਸ਼ਨ ਦੇ ਸ: ਅਲਬੇਲ ਸਿੰਘ ਸ਼ਿਆਨ, ਚੇਅਰਮੈਨ, ਸ: ਸੁਵਿੰਦਰ ਸਿੰਘ ਖੋਖਰ, ਜੈ.ਸਿੰਘ ਸੈਂਹਬੀ, ਸੁਰਜੀਤ ਸਿੰਘ ਗਰੇਵਾਲ, ਡਾ. ਸੁਰਮੁੱਖ ਸਿੰਘ, ਪੀ.ਡੀ. ਵਧਵਾ, ਜਸਮੇਰ ਸਿੰਘ ਬਾਠ, ਜਗਤਾਰ ਸਿੰਘ ਬਬਰਾ, ਜਗਜੀਤ ਸਿੰਘ ਅਰੋੜਾ, ਸਰਬਜੀਤ ਕੌਰ, ਸੋਹਨ ਲਾਲ ਸ਼ਰਮਾ, ਜਸਵੰਤ ਸਿੰਘ ਸੋਹਲ, ਬਲਵਿੰਦਰ ਸਿੰਘ ਮੁਲਤਾਨੀ, ਅਵਤਾਰ ਸਿੰਘ ਭੱਲਾ, ਜੀ.ਐਸ. ਮਜੀਠੀਆ, ਬਲਵਿੰਦਰ ਸਿੰਘ, ਹਰਬਿੰਦਰ ਸਿੰਘ ਸੈਣੀ, ਸ਼੍ਰੀ ਪ੍ਰਵੀਨ ਕੁਮਾਰ ਕਪੂਰ, ਗਿਆਨ ਸਿੰਘ ਅਤੇ ਵਿਸ਼ੇਸ਼ ਤੌਰ ਤੇ ਕੁਲਵੰਤ ਸਿੰਘ ਚੋਧਰੀ, ਮਨਮੋਹਨ ਸਿੰਘ ਲੰਗ, ਸ਼੍ਰੀ ਧਰਮਵੀਰ ਸ਼ਰਮਾ, ਚੇਅਰਮੈਨ, ਮੈਂਬਰ ਨੈਸ਼ਨਲ ਕੰਜਿਊਮਰ ਫੋਰਮ ਖਰੜ, ਮਹਿੰਦਰ ਸਿੰਘ, ਰਾਜਮੱਲ ਸਕੱਤਰ ਰੈਡ ਕਰਾਸ ਸੋਸਾਇਟੀ, ਅਤੇ ਸਥਾਨਕ ਨਾਗਰਿਕ ਬਹੁਤ ਗਿਣਤੀ ਵਿਚ ਹਾਜ਼ਰ ਹੋਏ|

Leave a Reply

Your email address will not be published. Required fields are marked *