ਕੌਮੀ ਖਪਤਕਾਰ ਦਿਵਸ ਸੰਬੰਧੀ ਪ੍ਰੋਗਰਾਮ 23 ਨੂੰ

ਐਸ.ਏ.ਐਸ.ਨਗਰ, 20 ਦਸੰਬਰ  (ਸ.ਬ.) ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜਿ.) ਐਸ.ਏ.ਐਸ.ਨਗਰ ਵੱਲੋਂ ਬਿਊਰੋ ਆਮ ਇੰਡੀਅਨ ਸਟੈਂਡਰਡ ਚੰਡੀਗੜ੍ਹ ਦੇ ਸਹਿਯੋਗ ਨਾਲ 23 ਦਸੰਬਰ ਨੂੰ ਨੈਸ਼ਨਲ ਕੰਜਿਊਮਰ ਰਾਈਟਸ ਡੇ-2016 ਸੰਬੰਧੀ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ                ਜਾਵੇਗਾ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪੈਟਰਨ ਲੈਫ.ਕਰਨਲ ਐਸ.ਐਸ.ਸੋਹੀ ਨੇ ਦੱਸਿਆ ਕਿ ਸਰਕਾਰੀ ਆਈ.ਵੀ.ਆਈ ਫੇਜ਼-5 ਵਿਖੇ ਆਯੋਜਿਤ ਕੀਤੇ ਜਾਣ ਵਾਲੇ ਇਸ ਪ੍ਰੋਗਰਾਮ ਦੌਰਾਨ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਮੁੱਖ ਮਹਿਮਾਨ ਹੋਣਗੇ ਜਦੋਂਕਿ ਜਿਲ੍ਹਾਂ ਫੂਡ ਅਤੇ ਸਪਲਾਈ ਕੰਟਰੋਲਰ ਸ੍ਰੀ ਮਤੀ ਹਰਵੀਨ ਕੌਰ ਸਮਾਗਮ ਦੀ ਪ੍ਰਧਾਨਗੀ ਕਰਣਗੇ| ਇਸ ਮੌਕੇ ਸ੍ਰੀਮਤੀ ਰੇਨੂੰ ਗੁਪਤਾ ਮੁਖੀ, ਬਿਉਰੋ ਆਫ ਇੰਡੀਅਨ ਸਟੈਂਡਰਡ, ਸ੍ਰ. ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ ਮੁਹਾਲੀ, ਸ੍ਰ. ਜਗਜੀਤ ਸਿੰਘ ਜਲਾ, ਐਸ.ਮੀਤ ਮੁਹਾਲੀ, ਸ੍ਰ. ਐਚ.ਐਸ.ਵਾਲੀਆ, ਮੈਂਬਰ ਪਰਮਾਨੈਂਟ ਲੋਕ ਅਦਾਲਤ, ਐਸ.ਏ.ਐਸ.ਨਗਰ  ਅਤੇ ਰੋਪੜ ਅਤੇ ਸ੍ਰੀ. ਰਹੀਮ ਬਖਸ਼, ਪ੍ਰਿੰਸੀਪਲ ਆਈ.ਟੀ.ਆਈ ਵਿਸ਼ੇਸ਼ ਮਹਿਮਾਨ ਹੋਣਗੇ|

Leave a Reply

Your email address will not be published. Required fields are marked *