ਕੌਮੀ ਝੰਡੇ ਦੀ ਬੇਅਦਬੀ ਨਾ ਕਰਨ ਦੀ ਅਪੀਲ

ਚੰਡੀਗੜ੍ਹ, 10 ਅਗਸਤ (ਸ.ਬ.) ਸੰਸਥਾ ਵਾਇਸ ਅਗੇਨਸਟ ਕਰਾਈਮ ਦੀ ਇੱਕ ਮੀਟਿੰਗ ਸੰਸਥਾ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਮੁੱਖ ਦਫਤਰ ਚੰਡੀਗੜ੍ਹ ਵਿੱਚ ਹੋਈ| ਸੰਸਥਾ ਦੇ ਪ੍ਰਧਾਨ ਨੇ ਇਸ ਮੌਕੇ ਕਿਹਾ ਕਿ 15 ਅਗਸਤ ਨੂੰ ਸਾਰੇ ਦੇਸ਼ ਵਿੱਚ ਬੜੇ ਗੌਰਵ ਅਤੇ ਉਤਸ਼ਾਹ ਨਾਲ ਆਜਾਦੀ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਪੂਰੇ ਦੇਸ਼ ਵਿੱਚ ਕੌਮੀ ਝੰਡਾ ਬੜੇ ਮਾਣ ਨਾਲ ਲਹਿਰਾਇਆ ਜਾਂਦਾ ਹੈ| ਖਾਸ ਤੌਰ ਤੇ ਸਕੂਲਾਂ ਵਿੱਚ ਛੋਟੇ- ਛੋਟੇ ਬੱਚੇ ਬੜੇ ਚਾਅ ਨਾਲ ਝੰਡਾ ਲੈ ਕੇ ਜਾਂਦੇ ਹਨ| ਕਈ ਲੋਕ ਆਪਣੇ ਘਰਾਂ ਦੀਆਂ ਛੱਤਾਂ ਅਤੇ ਦਫਤਰਾਂ ਵਿੱਚ ਵੀ ਝੰਡਾ ਲਹਿਰਾਉਂਦੇ ਹਨ|
ਉਹਨਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਬਾਅਦ ਵਿੱਚ ਇਹੀ ਝੰਡੇ ਲੋਕਾਂ ਦੇ ਪੈਰਾਂ ਵਿੱਚ ਰੁਲਦੇ ਹਨ ਜਾਂ ਕੂੜੇ ਵਿੱਚ ਸੁੱਟ ਦਿੱਤੇ ਜਾਂਦੇ ਹਨ|
ਉਹਨਾਂ ਕਿਹਾ ਕਿ ਤਿਰੰਗਾ ਝੰਡਾ ਸਾਡੀ ਆਣ, ਬਾਣ ਤੇ ਸ਼ਾਨ ਦੀ ਨਿਸ਼ਾਨੀ ਹੈ, ਇਸ ਲਈ ਝੰਡੇ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ|

Leave a Reply

Your email address will not be published. Required fields are marked *