ਕੌਮੀ ਬਜੁਰਗ ਦਿਵਸ ਸੰਬੰਧੀ ਪ੍ਰੋਗਰਾਮ 14 ਨੂੰ

ਐਸ ਏ ਐਸ ਨਗਰ, 11 ਅਕਤੂਬਰ (ਸ.ਬ.) ਸੀਨੀਅਰ ਸਿਟੀਜ਼ਨ (ਪੈਨਸ਼ਨਰ) ਕੌਂਸਲ ਐਸ ਏ ਐਸ ਨਗਰ ਮੁਹਾਲੀ ਵੱਲੋਂ ਕੌਮੀ ਬਜ਼ੁਰਗ ਦਿਵਸ (ਨੈਸ਼ਨਲ ਐਲਡਰ ਡੇ) 14 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਮੈਕਸ ਹਸਪਤਾਲ ਫੇਜ਼ 6 ਮੁਹਾਲੀ ਵਿਖੇ ਮਨਾਇਆ ਜਾਵੇਗਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰੈਸ ਸਕੱਤਰ ਸ੍ਰੀ ਮਨਜੀਤ ਸਿੰਘ ਭੱਲਾ ਨੇ ਦਸਿਆ ਕਿ ਇਸ ਮੌਕੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਹੋਣਗੇ ਅਤੇ 11 ਸੀਨੀਅਰ ਮੈਂਬਰਾਂ ਨੂੰ ਸਨਮਾਨਿਤ ਵੀ ਕਰਨਗੇ| ਇਸ ਮੌਕੇ ਸੰਸਥਾ ਦੇ ਪ੍ਰਧਾਨ ਐਮ ਐਲ ਪੰਗੋਤਰਾ ਅਤੇ ਜਨਰਲ ਸਕੱਤਰ ਮਦਨਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *