ਕੌਮੀ ਰਾਜਨੀਤੀ ਤੇ ਆਪਣਾ ਗਹਿਰਾ ਅਸਰ ਛੱਡਣ ਵਾਲੇ ਹੋਣਗੇ ਪੰਜ ਰਾਜਾਂ ਦੀਆਂ ਵਿਧਾਨਸਭਾ ਚੋਣਾ ਦੇ ਨਤੀਜੇ

ਭੁਪਿੰਦਰ ਸਿੰਘ
ਅਸਮ, ਤਮਿਲਨਾਡੁ, ਪੱਛਮ ਬੰਗਾਲ, ਕੇਰਲ ਅਤੇ ਪੁੱਡੁਚੇਰੀ ਦੀਆਂ ਵਿਧਾਨਸਭਾਵਾਂ ਲਈ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ Tਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਵੋਟਿੰਗ ਮਸ਼ੀਨਾਂ ਵਿੱਚ ਬੰਦ ਪਿਆ ਹੈ ਜਿਹੜਾ ਭਲਕੇ ਐਲਾਨਿਆ ਜਾਣਾ ਹੈ| ਇਸ ਲੰਬੀ ਚੋਣ ਪ੍ਰਕ੍ਰਿਆ ਦੇ (ਛੁਟਪੁਟ ਘਟਨਾਵਾਂ ਨੂੰ ਛੱਡ ਕੇ) ਅਮਨ ਅਮਾਨ ਨਾਲ ਮੁਕੰਮਲ ਹੋਣ ਉੱਤੇ ਜਿੱਥੇ ਚੋਣ ਕਮਿਸ਼ਨ ਵਲੋਂ ਆਪਣੀ ਪਿੱਠ ਥਪਥਪਾਈ ਜਾ ਰਹੀ ਹੈ ਉੱਥੇ ਇਹਲਾਂ ਸੂਬਿਆਂ ਵਿੱਚ ਤੈਨਾਮ ਪੁਲੀਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸੁਖ ਦਾ ਸਾਹ ਆਇਆ ਹੈ|
ਇਹਨਾਂ ਚੋਣਾਂ ਦਾ ਅਮੰ ਮੁਕੰਮਲ ਹੋਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜਰਾਂ ਭਲਕੇ ਆਵੁਣ ਵਾਲੇ ਨਤੀਜਿਆਂ ਵੱਲ ਟਿਕੀਆਂ ਹਨ ਅਤੇ ਇਸ ਸੰਬੰਧੀ ਵੱਖ ਵੱਖ ਰਾਜਨੜੀਤਿਕ ਪਾਰਟੀਆਂ ਦੇ ਆਗੂਆਂ ਦੇ ਦਿਲ ਦੀਆਂ ਧੜਕਨਾਂ ਵੀ ਤੇਜ ਹੋ ਗਈਆਂ ਹਨ| ਹਾਲਾਂਕਿ ਇਹਨਾਂ ਸੂਬਿਆਂ ਦੇ ਚੋਣ ਨਤੀਜਿਆਂ ਦਾ ਰਾਸ਼ਟਰੀ ਰਾਜਨੀਤੀ ਉੱਤੇ ਭਾਵੇਂ ਕੋਈ ਸਿੱਧਾ ਅਸਰ ਪੈਣ ਵਾਲਾ; ਨਹੀਂ ਹੈ ਪਰੰਤੂ ਇੰਨਾ ਤੇਅ ਹੈ ਕਿ ਇਨ੍ਹਾਂ ਪੰਜ ਰਾਜਾਂ ਦੀਆਂ ਵਿਧਾਨਸਭਾਵਾਂ ਦੀਆਂ ਚੋਣਾਂ ਦੇ ਨਤੀਜਿਆਂ ਨਾਲ ਂਦੇਸ਼ ਦਾ ਸਿਆਸੀ ਤਾਪਮਾਨ ਅਤੇ ਤੇਵਰ ਜਰੂਰ ਬਦਲ ਜਾਣੇ ਹਨ|
ਪੰਜ ਰਾਜਾਂ ਵਿੱਚ ਹੋਈਆਂ ਇਹਨਾਂ ਚੋਣਾਂ ਦੌਰਾਨ ਭਾਵੇਂ ਚੋਣ ਕਮਿਸ਼ਨ ਵਲੋਂ ਭਰਪੂਰ ਪ੍ਰਬੰਧ ਕੀਤੇ ਗਏ ਸਨ ਪਰੰਤੂ ਇਹਨਾਂ ਚੋਣਾਂ ਨੇ ਇੱਕ ਵਾਰ ਫਿਰ  ਸਾਡੇ ਸਿਸਟਮ ਦੀ ਇੱਕ ਵੱਡੀ ਬਿਮਾਰੀ ਵੱਲ ਧਿਆਨ ਖਿੱਚਿਆ ਹੈ| ਲੱਖ ਯਤਨਾਂ ਦੇ ਬਾਵਜੂਦ ਸਾਡੀ ਚੋਣ ਪਕ੍ਰਿਆ ਪੈਸੇ ਦੀ ਤਾਕਤ ਤੋਂ ਆਜ਼ਾਦ ਨਹੀਂ ਹੋ ਪਾਈ ਹੈ| ਖਾਸਕਰ ਤਮਿਲਨਾਡੁ ਵਿੱਚ ਜਿਸ ਤਰ੍ਹਾਂ ਖੁਲ੍ਹੇਆਮ ਵੋਟਰਾਂ  ਨੂੰ ਰਿਸ਼ਵਤਦ           ੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਕੌਮੀ ਚਿੰਤਾ ਦਾ ਵਿਸ਼ਾ ਹੈ| ਇਹਨਾਂ ਚੋਣਾਂ ਦੌਰਾਨ ਚੋਣ ਅਧਿਕਾਰੀਆਂ ਵਲੋਂ ਇਕੱਲੇ ਤਮਿਲਨਾਡੁ ਵਿੱਚ 100 ਕਰੋੜ ਰੁਪਏ ਤੋਂ ਜਿਆਦਾ ਦੀ ਨਗਦੀ ਜਬਤ ਕੀਤੀ ਗਈ, ਜਿਸਦੇ ਬਾਰੇ ਤਰ੍ਹਾਂ – ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ| ਇਸੇ ਤਰ੍ਹਾਂ ਲੱਗਭਗ ਹਰ ਪਾਰਟੀ ਨੇ ਵੋਟਰਾਂ ਨੂੰ ਟੀਵੀ, ਮਿਕਸੀ ਵਰਗੇ ਘਰੇਲੂ ਲੋੜ ਦੇ ਸਾਮਾਨ ਲੈ ਕੇ ਦੇਣ ਦੀ ਪੇਸ਼ਕਸ਼ ਵੀ ਕੀਤੀ| ਇਸ ਕਾਰਵਾਈ ਨੂੰ ਕਿਵੇਂ ਰੋਕਿਆ ਜਾਵੇ ਇਸ ਸੰਬੰਧੀ ਵਿਚਾਰ ਕੀਤੇ ਜਾਣ ਦੀ ਲੋੜ ਹੈ|
ਇਹਨਾਂ ਚੋਣਾਂ ਦੇ ਸਿਆਸੀ ਅਸਰ ਬਾਰੇ ਗੱਲ ਕੀਤੀ ਜਾਵੇ ਤਾਂ ਜਿੱਥੇ ਇਕ ਪਾਸੇ ਭਾਜਪਾ ਉਤਰਾਖੰਡ ਵਿੱਚ ਨਮੋਸ਼ੀ ਦਾ ਸਾਮ੍ਹਣਾ ਕਰਨ ਤੋਂ ਬਾਅਦ ਸਕਾਰਾਤਮਕ ਨਤੀਜਿਆਂ ਦੀ ਉਡੀਕ ਵਿੱਚ ਹੈ ਉੱਥੇ ਦੂਜੇ ਪਾਸੇ ਕਾਂਗਰਸ ਵੀ ਆਪਣੀ ਵਾਪਸੀ ਦੀ ਉਮੀਦ ਵਿੱਚ ਹੈ| ਪਰੰਤੂ ਇਹਨਾਂ ਦੋਵਾਂ ਪਾਰਟੀਆਂ  ਲਈ ਇਹਨਾਂ ਚੋਣਾਂ ਦੌਰਾਨ ਕੁੱਝ ਖਾਸ ਆਉਂਦਾ ਨਜ਼ਰ  ਨਹੀਂ ਆ ਰਿਹਾ ਹੈ| ਭਾਜਪਾ ਦਾ ਰਵਈਆਂ ਤਾਂ ਅਜਿਹਾ ਹੈ ਜਿਵੇਂ ਇਹ ਚੋਣਾਂ ਉਸੇ ਨਾਲ ਮੁਕਾਬਲੇ ਵਿੱਚ ਹੋ ਰਹੀਆਂ ਹਨ ਪਰੰਤੂ ਆਸਾਮ ਨੁੰ ਛੱਡ ਕੇ ਉਸਦੀ ਕਿਤੇ ਕੋਈ ਜਿਕਰਯੋਗ ਪੁਜੀਸ਼ਨ ਬਣਦੀ ਨਹੀਂ ਦਿਖ ਰਹੀ| ਭਾਜਪਾ ਦੀ ਬਦਹਾਲੀ ਦਾ ਅੰਦਾਜਾ ਇਸ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਭਾਵੇਂ  ਕੇਂਦਰ ਵਿੱਚ ਉਸਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਜਾ ਰਹੇ ਹਨ ਪਰੰਤੂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਗਿਣਤੀ ਕਰਵਾਉਣ ਦੀ ਥਾਂ ਉਸਦਾ ਪੂਰਾ ਜੋਰ ਯੂਪੀਏ ਸਰਕਾਰ ਦੀਆਂ ਕਮਜੋਰੀਆਂ ਨੂੰ Tਜਾਗਰ ਕਰਨ ਵਿੰਚ ਲੱਗਿਆ ਹੋਇਆ ਹੈ| ਦੂਜੇ ਪਾਸੇ ਜੇਕਰ ਕਾਂਗਰੋਸ ਦੀ ਗੱਲ ਕਰੀਏ ਤਾਂ ਉਸਨੂੰ ਵੀ ਇਹਨਾਂ ਚੋਣਾਂ ਦੌਰਾਨ ਨੁਕਸਾਨ ਹੀ ਹੁੰਦਾ ਦਿਖ ਰਿਹਾ ਹੈ| ਇਹਨਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸਮ ਅਤੇ ਕੇਰਲ ਵਿੱਚ ਕਾਂਗਰੋ ਦੀ ਸੱਤਾ ਖਤਮ ਹੁੰਦੀ ਦਿਖ ਰਹੀ ਹੈਅਤੇ ਬਾਕੀ ਰਾਜਾਂ ਵਿੱਚ ਵੀ ਉਸਦੀ ਹਾਲਤ ਪਤਲੀ ਹੀ ਦਿਖ ਰਹੀ ਹੈ ਜਿਸ ਕਾਰਨ ਪਾਰਟੀ ਕੌਮੀ ਪੱਧਰ ਤੇ ਹੋਰ ਕਮਜਰ ਹੁੰਦੀ ਦਿਖ ਰਹੀ ਹੈ| ਹਾਂ ਖੇਤਰੀ ਪਾਰਟੀਆਂ ਵਲੋਂ ਇੱਕ ਵਾਰ ਫੇਰ ਆਪਣਾ ਜੋਰ ਵਿਖਾਉਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਸੱਤਾ ਦੀ ਚਾਬੀ ਵੀ ਇਹਾਨਾਂ ਖੇਤਰੀ ਪਾਰਟੀਆਂ ਕੋਲ ਹੀ ਜਾਂਦੀ ਦਿਖ ਰਹੀ ਹੇ|
ਇਹਨਾਂ ਚੋਣਾਂ ਦੇ ਨਤੀਜੇ ਕੀ ਹੋਣਗੇ ਇਹ ਤਾਂ ਭਲਕੇ ਹੀ ਪਤਾ ਲੱਗੇਗਾ ਪਰੰਤੂ ਇੰਨਾ ਜਰੂਰ ਹੈ ਕਿ ਇਹਨਾਂ ਪੰਜ ਰਾਜਾਂ ਦੀਆਂ ਵਿਧਾਨਸਭਾਵਾਂ ਦੇ ਚੋਣ ਨਤੀਜਿਆਂ ਨੇ ਜਿੱਥੇ ਦੇਸ਼ ਦੀ ਰਾਜਨੀਤੀ ਤੇ ਆਪਣਾ ਗਹਿਰਾ ਅਸਰ ਛੱਡਣਾ ਹੈ ਉੱਥੇ ਇਹਨਾਂ ਚੋਣ ਨਤੀਜਿਆਂ ਨੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਉਹਨਾਂ ਦੀ ਅਸਲੀ ਥਾਂ ਵੀ ਵਿਖਾ ਦੇਣੀ ਹੈ|

Leave a Reply

Your email address will not be published. Required fields are marked *