ਕੌਸ਼ਾਂਬੀ ਮੈਟਰੋ ਸਟੇਸ਼ਨ ਨੇੜੇ ਪਾਈਪ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ

ਗਾਜ਼ੀਆਬਾਦ, 20 ਅਪ੍ਰੈਲ (ਸ.ਬ.) ਇੱਥੋਂ ਦੇ ਕੌਸ਼ਾਂਬੀ ਮੈਟਰੋ ਸਟੇਸਨ ਕੋਲ ਇਕ ਫੈਕਟਰੀ ਵਿੱਚ ਅੱਗ ਲੱਗਣ ਨਾਲ ਅੱਜ ਸਵੇਰ ਭੱਜ-ਦੌੜ ਮਚ ਗਈ| ਅੱਗ ਇੰਨੀ ਤੇਜ਼ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਫੈਕਟਰੀ ਵਿੱਚ ਫੈਲ ਗਈ| ਜ਼ਿਕਰਯੋਗ ਹੈ ਕਿ ਅੱਜ ਸਵੇਰ ਕਰੀਬ 9 ਵਜੇ ਕੌਸ਼ਾਂਬੀ ਮੈਟਰੋ ਸਟੇਸ਼ਨ ਤੋਂ ਕੁਝ ਦੂਰ ਸਥਿਤ ਪਾਈਪ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ| ਅੱਗ ਤੋਂ ਨਿਕਲਦੇ ਧੂੰਏ ਦੇ ਗੁੱਬਾਰ ਨੇ ਪੂਰਾ ਆਸਮਾਨ ਕਾਲਾ ਕਰ ਦਿੱਤਾ| ਅੱਗ ਲੱਗਦੇ ਹੀ ਫਾਇਰ ਬ੍ਰਿਗੇਡ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਤੁਰੰਤ ਮੌਕੇ ਤੇ ਪੁੱਜੀਆਂ ਅਤੇ ਰਾਹਤ ਅਤੇ ਬਚਾਅ ਕੰਮ ਸੰਭਾਲਿਆ| ਅੱਗ ਬੁਝਾਉਂਦੇ ਸਮੇਂ ਇਕ ਫਾਇਰ ਬ੍ਰਿਗੇਡ ਕਰਮਚਾਰੀ ਦੇ ਜ਼ਖਮੀ ਹੋਣ ਦੀ ਖਬਰ ਹੈ| ਹਾਲਾਂਕਿ ਅੱਗ ਕਿਵੇਂ ਲੱਗੀ ਅਤੇ ਕਿੰਨਾ ਨੁਕਸਾਨ ਹੋਇਆ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ| ਅੱਗ ਤੇ ਕਾਬੂ ਪਾਉਣ ਦੀਆਂ ਖਬਰਾਂ ਵੀ ਹਨ|

Leave a Reply

Your email address will not be published. Required fields are marked *