ਕੌਸਲਰ ਸਰਬਜੀਤ ਸਿੰਘ ਵਲੋਂ ਸਿਲਵੀ ਪਾਰਕ ਵਿਖੇ ਜੋਗਿੰਗ ਟ੍ਰੈਕ ਦੇ ਕੰਮ ਦਾ ਉਦਘਾਟਨ

ਐਸ ਏ ਐਸ ਨਗਰ, 10 ਮਾਰਚ (ਸ.ਬ.) ਸਿਲਵੀ ਪਾਰਕ ਵਿਖੇ ਨਵੇਂ ਬਣ ਰਹੇ ਜੌਗਿੰਗ ਟ੍ਰੈਕ ਦੇ ਕੰਮ ਦਾ ਉਦਘਾਟਨ ਕਂੌਸਲਰ ਸਰਬਜੀਤ ਸਿੰਘ ਵਲੋਂ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਸ ਕੰਮ ਉਪਰ ਚਾਰ ਲੱਖ ਰੁਪਏ ਦੀ ਲਾਗਤ ਆਵੇਗੀ| ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਇਸ ਵਾਰਡ ਦੇ ਵਿੱਚ ਵਿਕਾਸ ਕੰਮ ਕੀਤੇ ਜਾ ਰਹੇ ਹਨ ਅਤੇ ਇਲਾਕਾ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਣਗੀਆਂ| ਇਸ ਮੌਕੇ ਮੋਹਨ ਸਿੰਘ ਪ੍ਰਧਾਨ ਮੰਦਰ ਫੇਜ਼ 10, ਗਿਰੀ, ਮਿਹਰ ਸਿੰਘ, ਰੌਬਿਨ ਸਿੰਘ, ਐਨ ਆਰ ਸ਼ਰਮਾ, ਐਸ ਐਸ ਸੂਦ, ਲਾਲੀ, ਸਾਹਿਬ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *