ਕ੍ਰਾਂਤੀਕਾਰੀ ਮਾਰਕਸਵਾਦੀ ਪਾਰਟੀ ਵਲੋਂ ਮੁਹਾਲੀ ਦੇ ਵਸਨੀਕਾਂ ਨੂੰ ਪੇਸ਼ ਸਮੱਸਿਆਵਾਂ ਹੱਲ ਕਰਨ ਦੀ ਮੰਗ

ਐਸ ਏ ਐਸ ਨਗਰ, 21 ਅਪ੍ਰੈਲ (ਸ.ਬ.) ਕ੍ਰਾਂਤੀਕਾਰੀ ਮਾਰਕਸਵਾਦੀ ਪਾਰਟੀ ਦੀ ਇੱਕ ਮੀਟਿੰਗ ਸਕੱਤਰ ਸੱਜਣ ਸਿੰਘ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਮੁਹਾਲੀ ਦੇ ਵਸਨੀਕਾਂ ਨੂੰ ਪੇਸ਼ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸੱਜਣ ਸਿੰਘ ਨੇ ਕਿਹਾ ਕਿ ਮੁਹਾਲੀ ਨਿਵਾਸੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ| ਕੁੱਝ ਅਜਿਹੇ ਮਸਲੇ ਜੋ ਗਮਾਡਾ, ਐਮ.ਸੀ, ਜ਼ਿਲ੍ਹਾ ਪ੍ਰਸ਼ਾਸਨ ਨਾਲ ਜੁੜੇ ਹੋਏ ਹਨ, ਇਨ੍ਹਾਂ ਦੇ ਹੱਲ ਵਾਸਤੇ ਇੱਥੋਂ ਦੇ ਵਸਨੀਕ ਜਗ੍ਹਾ ਜਗ੍ਹਾ ਧੱਕੇ ਖਾ ਰਹੇ ਹਨ|
ਉਹਨਾਂ ਕਿਹਾ ਕਿ ਅਜੇ ਪੂਰੀ ਤਰ੍ਹਾਂ ਗਰਮੀਆਂ ਸ਼ੁਰੂ ਨਹੀਂ ਹੋਈਆਂ ਤੇ ਮੁਹਾਲੀ ਵਿੱਚ ਪਾਣੀ ਦੀ ਕਿੱਲਤ ਸ਼ੁਰੂ ਹੋ ਗਈ ਹੈ| ਪਹਿਲੀ ਮੰਜ਼ਿਲ ਤੇ ਪਾਣੀ ਪਹੁੰਚਣਾ ਬੰਦ ਹੋ ਗਿਆ ਹੈ| ਘਰ ਦੀ ਬਿਜਲੀ ਦਾ ਬਿਲ ਪਾਣੀ ਉਪਰ ਪੰਪ ਕਰਨ ਕਰਕੇ ਰੋਜ਼ਾਨਾ ਦੀ ਖਪਤ ਨਾਲੋਂ ਜ਼ਿਆਦਾ ਆ ਰਿਹਾ ਹੈ| ਉਪਰੋਂ ਘਰੇਲੂ ਬਿਜਲੀ ਦੀ ਦਰਾਂ ਥੋੜ੍ਹੇ ਥੋੜ੍ਹੇ ਵਕਫੇ ਪਿੱਛੋਂ ਵਧਾਈਆਂ ਜਾ ਰਹੀਆਂ ਹਨ|
ਉਹਨਾਂ ਕਿਹਾ ਕਿ ਪਾਣੀ ਦੇ ਬਿਲਾਂ ਵਿੱਚ ਮੁਹਾਲੀ ਵਾਸੀਆਂ ਨਾਲ ਵਿਤਕਰਾ ਸ਼ੁਰੂ ਹੋ ਗਿਆ ਹੈ| ਗਮਾਡਾ ਅਧੀਨ ਆਉਂਦੇ ਸੈਕਟਰਾਂ 66 ਤੋਂ 69 ਅਤੇ 76 ਤੋਂ 80 ਵਿੱਚ ਪਾਣੀ ਦਾ ਬਿਲ ਪੰਜ ਗੁਣਾ ਜ਼ਿਆਦਾ ਆ ਰਿਹਾ ਹੈ| ਉਹਨਾਂ ਕਿਹਾ ਕਿ ਮੁਹਾਲੀ ਦੇ ਸਾਰੇ ਵਸਨੀਕਾਂ ਨੂੰ ਪਾਣੀ ਦਾ ਇੱਕਸਾਰ ਰੇਟ ਲੱਗਣਾ ਚਾਹੀਦਾ ਹੈ| ਮੁਹਾਲੀ ਵਿੱਚੋਂ ਗੁਜ਼ਰਨ ਵਾਲਾ ਪਾਣੀ ਚੰਡੀਗੜ੍ਹ ਵਿੱਚ ਸਸਤਾ ਹੈ ਤੇ ਮੁਹਾਲੀ ਵਿੱਚ ਮਹਿੰਗਾ ਦਿਤਾ ਜਾ ਰਿਹਾ ਹੈ|

Leave a Reply

Your email address will not be published. Required fields are marked *