ਕ੍ਰਿਕਟ ਖਿਡਾਰੀਆਂ ਦੀ ਨਿਲਾਮੀ ਨਾਲ ਕਈ ਸਵਾਲ ਖੜੇ ਹੋਏ

ਦਸਵੇਂ ਸੀਜਨ ਲਈ ਜਿਸ ਤਰ੍ਹਾਂ ਖਿਡਾਰੀਆਂ ਦੀ ਨਿਲਾਮੀ ਹੋਈ ਹੈ, ਉਸ ਨਾਲ ਇਹ ਸਮਝਣਾ ਮੁਸ਼ਕਿਲ ਹੈ ਕਿ ਟੀਮਾਂ ਦੀ ਪਹਿਲ ਕੀ ਹੈ| ਇਰਫਾਨ ਪਠਾਨ, ਇਸ਼ਾਂਤ ਸ਼ਰਮਾ ਅਤੇ                  ਚੇਤੇਸ਼ਵਰ ਪੁਜਾਰਾ ਵਰਗੇ ਖਿਡਾਰੀਆਂ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ, ਜਦੋਂਕਿ ਪਿਛਲੇ ਦਿਨੀਂ ਇਨ੍ਹਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ| ਸਾਊਥ ਅਫਰੀਕਾ ਦੇ ਇਮਰਾਨ ਤਾਹਿਰ ਲਈ ਵੀ ਕਿਸੇ ਨੇ ਬੋਲੀ ਨਹੀਂ ਲਗਾਈ ਜਦੋਂ ਕਿ ਉਹ ਵਨਡੇ ਅਤੇ ਟੀ-20 ਦੇ ਨੰਬਰ ਵਨ ਗੇਂਦਬਾਜ ਮੰਨੇ ਜਾਂਦੇ ਹਨ| ਦਿੱਲੀ ਡੇਅਰਡੇਵਿਲਸ ਦੀ ਟੀਮ ਵਿੱਚ ਆਲਰਾਊਂਡਰਾਂ ਦੀ ਭਰਮਾਰ ਹੈ, ਫਿਰ ਵੀ ਟੀਮ ਨੇ ਐਜੇਲੋ ਮੈਥਿਊਜ, ਕੋਰੀ ਐਡਰਸਨ ਅਤੇ ਪੈਟ ਕਮਿੰਸ ਵਰਗੇ ਆਲਰਾਊਂਡਰਾਂ ਤੇ ਹੀ ਦਾਅ ਲਗਾਇਆ|
ਟੀਮ ਵਿੱਚ ਚੰਗੇ ਬਾਲਰ ਵੀ ਭਰੇ ਹੋਏ ਹਨ, ਫਿਰ ਵੀ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ| ਹੁਣ ਇਹ      ਗੇਂਦਬਾਜਾਂ ਦੀ ਟੀਮ ਦਿਖ ਰਹੀ ਹੈ, ਬੱਲੇਬਾਜੀ ਵਿੱਚ ਸੰਤੁਲਨ ਸਥਾਪਿਤ ਕਰਨਾ ਉਸਦੇ ਲਈ ਇੱਕ ਚੁਣੌਤੀ ਹੋਵੇਗੀ| ਰਾਈਜਿੰਗ ਪੁਣੇ ਸੁਪਰਜਾਇੰਟਸ ਦਾ ਮਹਿੰਦਰ ਸਿੰਘ ਧੋਨੀ ਨੂੰ ਟੀਮ ਦੀ ਕਪਤਾਨੀ ਤੋਂ ਹਟਾਉਣਾ ਇੱਕ ਹੈਰਾਨੀ ਵਾਲਾ ਫੈਸਲਾ ਰਿਹਾ| ਆਈ ਪੀ ਐਲ 2016 ਵਿੱਚ ਪੁਣੇ ਦੀ ਟੀਮ ਧੋਨੀ ਦੀ ਕਪਤਾਨੀ ਵਿੱਚ ਪੂਰੀ ਤਰ੍ਹਾਂ ਫਲਾਪ ਸਾਬਿਤ ਹੋਈ ਸੀ, ਪਰ ਟੀਮ ਮੈਨੇਜਰਾਂ ਨੇ ਇਹ ਨਹੀਂ ਸੋਚਿਆ ਕਿ ਧੋਨੀ ਟੀਮ ਇੰਡੀਆ ਦੀ ਕਪਤਾਨੀ ਤੋਂ ਅਜ਼ਾਦ ਹੋ ਗਏ ਹਨ ਅਤੇ ਹੁਣ ਉਹ ਆਈ ਪੀ ਐਲ ਤੇ ਵਿਸ਼ੇਸ਼ ਧਿਆਨ ਦੇ ਸਕਦੇ ਹਨ|
ਅਜਿਹਾ ਲੱਗਦਾ ਹੈ ਕਿ ਟੀਮਾਂ ਆਪਣੀ ਬ੍ਰੈਂਡ ਵੈਲਿਊ ਨੂੰ ਲੈ ਕੇ ਵਾਧੂ ਰੂਪ ਨਾਲ ਸੁਚੇਤ ਹੋ ਗਈਆਂ ਹਨ| ਆਈ ਪੀ ਐਲ ਦਾ ਇੱਕ ਮਕਸਦ ਇਹ ਦੱਸਿਆ ਗਿਆ ਸੀ ਕਿ ਇਸ ਵਿੱਚ ਸਥਾਨਕ ਪ੍ਰਤਿਭਾਵਾਂ ਨੂੰ ਤਵੱਜੋ ਦਿੱਤੀ ਜਾਵੇਗੀ, ਪਰ ਟੀਮ ਦੇ ਪ੍ਰਬੰਧਕਾਂ ਲਈ ਕਿਸੇ ਵੀ ਕੀਮਤ ਤੇ ਜਿੱਤਣਾ ਜ਼ਿਆਦਾ ਜਰੂਰੀ ਹੋ ਗਿਆ ਹੈ| ਇਹੀ ਵਜ੍ਹਾ ਹੈ ਕਿ ਜਿਆਦਾਤਰ ਟੀਮਾਂ ਦੇ ਕਪਤਾਨ ਅਤੇ ਕੋਚ ਵਿਦੇਸ਼ੀ ਹਨ| ਉਂਜ ਇਸ ਵਾਰ ਟੂਰਨਾਮੈਂਟ ਵਿੱਚ ਅਫਗਾਨ ਕ੍ਰਿਕਟਰਾਂ ਨੂੰ ਵੇਖਣਾ ਨਵਾਂ ਅਨੁਭਵ ਰਹੇਗਾ| ਹੈਦਰਾਬਾਦ ਨੇ ਅਫਗਾਨਿਸਤਾਨ ਦੇ ਮੋਹੰਮਦ ਨਬੀ ਨੂੰ 30 ਲੱਖ ਰੁਪਏ ਵਿੱਚ ਖਰੀਦਿਆ ਅਤੇ ਰਾਸ਼ਿਦ ਖਾਨ ਲਈ 4 ਕਰੋੜ ਦੀ ਬੋਲੀ ਲਗਾਈ|
ਇੰਗਲੈਂਡ ਦੇ ਬੇਨ ਸਟੋਕਸ ਆਈਪੀ ਐਲ 10 ਦੇ ਸਭ ਤੋਂ ਮਹਿੰਗੇ ਖਿਡਾਰੀ ਹੋਣਗੇ| ਪੁਨੇ ਨੇ ਉਨ੍ਹਾਂ ਨੂੰ ਸਾਢੇ 14 ਕਰੋੜ ਵਿੱਚ ਖਰੀਦਿਆ| 12 ਕਰੋੜ ਰੁਪਏ ਵਿੱਚ ਵਿਕੇ ਟਾਇਮਲ ਮਿਲਸ ਇਸ ਮਾਮਲੇ ਵਿੱਚ ਦੂਜੇ ਨੰਬਰ ਤੇ ਰਹੇ| ਆਈ ਪੀ ਐਲ ਦੇ ਨਾਲ         ਖੇਤਰੀ ਭਾਵਨਾ ਜੁੜੀ ਹੋਣ ਦੀ ਜੋ ਗੱਲ ਸ਼ੁਰੂ ਵਿੱਚ ਨਜ਼ਰ ਆਉਂਦੀ ਸੀ, ਉਹ ਖਤਮ ਹੋ ਗਈ ਹੈ| ਜੋ ਦੇਸੀ ਖਿਡਾਰੀ ਟੀਮ ਵਿੱਚ ਸ਼ਾਮਿਲ ਰਹਿੰਦੇ ਹਨ, ਉਨ੍ਹਾਂ ਦਾ ਸੰਬੰਧਿਤ ਇਲਾਕੇ ਨਾਲ ਕੋਈ ਜੁੜਾਅ ਨਹੀਂ ਹੁੰਦਾ| ਇਸ ਨਾਲ ਆਈ ਪੀ ਐਲ ਦੀ ਪਾਪੁਲਰਿਟੀ ਤੇ ਅਸਰ ਪਿਆ ਹੈ| ਭਾਰਤ ਵਿੱਚ ਕ੍ਰਿਕਟ ਦਿਮਾਗ ਤੋਂ ਘੱਟ ਅਤੇ ਦਿਲੋਂ ਜ਼ਿਆਦਾ ਵੇਖਿਆ ਜਾਂਦਾ ਹੈ| ਜਿਆਦਾਤਰ ਲੋਕ ਇਹ ਵੇਖਦੇ ਹਨ ਕਿ ਉਨ੍ਹਾਂ ਦੇ ਵਿੱਚ ਦਾ ਕੋਈ ਮੈਦਾਨ ਤੇ ਖੇਡ ਰਿਹਾ ਹੈ ਜਾਂ ਨਹੀਂ| ਇਸ ਤਰ੍ਹਾਂ ਆਈ ਪੀ ਐਲ ਦਾ ਕਰੈਕਟਰ ਬਦਲ ਗਿਆ ਹੈ| ਕ੍ਰਿਕਟ ਨੂੰ ਪਿਛਲੇ ਕੁੱਝ ਸਮੇਂ ਤੋਂ ਉਸ ਵਿੱਚ ਘਰ ਕਰ ਗਈਆਂ ਬਿਮਾਰੀਆਂ ਤੋਂ ਅਜ਼ਾਦ ਕਰਵਾਉਣ ਦੀ ਕਵਾਇਦ ਚੱਲ ਰਹੀ ਹੈ| ਇਹ ਗੜਬੜੀਆਂ ਆਈ ਪੀ ਐਲ ਦੇ ਨਾਲ ਹੀ ਚਰਮ ਤੇ ਪਹੁੰਚੀਆਂ ਸਨ, ਜੋ ਹੁਣ ਦੂਰ ਹੋ ਰਹੀਆਂ ਹਨ| ਕਹਿ ਸਕਦੇ ਹਾਂ ਕਿ ਇਸ ਸੀਜਨ ਵਿੱਚ ਵੀ ਆਈ ਪੀ ਐਲ ਨੂੰ ਸੱਟੇਬਾਜਾਂ ਤੋਂ ਦੂਰ ਰੱਖਣਾ, ਦਰਸ਼ਕਾਂ ਨੂੰ ਵਾਪਸ ਖਿੱਚਣਾ ਅਤੇ ਬਿਨਾਂ ਕਿਸੇ ਵਿਵਾਦ ਦੇ ਪ੍ਰਬੰਧ ਸੰਪੰਨ ਕਰਵਾਉਣਾ ਖੁਦ ਵਿੱਚ ਇੱਕ ਚੁਣੌਤੀ ਹੋਵੇਗੀ|
ਅਰਜੁਨ

Leave a Reply

Your email address will not be published. Required fields are marked *