ਕ੍ਰਿਕਟ ਟੂਰਨਾਮੈਂਟ ਕਰਵਾਇਆ

ਐਸ ਏ ਐਸ ਨਗਰ, 4 ਜੁ ਲਾਈ (ਸ.ਬ.) ਨਜਦੀਕੀ ਪਿੰਡ ਗੋਬਿੰਦਗੜ੍ਹ ਵਿੱਚ ਪਿੰਡ ਦੀ ਨੌਜਵਾਨ ਸਭਾ ਵਲੋਂ ਪਿੰਡ ਦੇ ਨੌਜਵਾਨਾਂ ਹਰਨੇਕ ਸਿੰਘ ਅਤੇ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ ਕ੍ਰਿਕੇਟ ਟੂਰਨਾਮੈਂਟ ਬੀਤੀ ਸ਼ਾਮ ਸਮਾਪਤ ਹੋ ਗਿਆ| ਇਸ ਟੂਰਨਾਮੈਂਟ ਵਿੱਚ ਕੁਲ 48 ਟੀਮਾਂ ਨੇ ਭਾਗ ਲਿਆ| ਟੂਰਨਾਮੈਂਟ ਵਿੱਚ ਸੋਹਾਣਾ ਦੀ ਟੀਮ ਪਹਿਲੇ, ਗੋਬਿੰਦਗੜ੍ਹ ਦੀ ਦੂਜੇ ਅਤੇ ਸ਼ਾਮਪੁਰ ਦੀ ਟੀਮ ਤੀਜੇ ਨੰਬਰ ਤੇ ਰਹੀ| ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਜਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਅਕਾਲੀ ਦਲ ਦੇ ਸਕੱਤਰ ਜੱਥੇਦਾਰ ਬਲਜੀਤ ਸਿੰਘ ਕੁੰਭੜਾ ਵੱਲੋਂ ਕੀਤੀ ਗਈ| ਇਸ ਮੌਕੇ ਸ੍ਰ. ਤਰਲੋਚਨ ਸਿੰਘ ਸਰਪੰਚ ਗੋਬਿੰਦਗੜ੍ਹ, ਸ੍ਰ. ਬਲਵਿੰਦਰ ਸਿੰਘ ਗੋਬਿੰਦਗੜ੍ਹ ਅਤੇ ਸ੍ਰ. ਰਾਜਿੰਦਰ ਸਿੰਘ ਸ਼ਾਮਪੁਰ ਵੀ ਹਾਜਿਰ ਸਨ|

Leave a Reply

Your email address will not be published. Required fields are marked *