ਕ੍ਰਿਕਟ ਟੂਰਨਾਮੈਂਟ ਵਿੱਚ ਸ਼ਿਸੂ ਨਿਕੇਤਨ ਸਕੂਲ ਦੀ ਟੀਮ ਜਿੱਤੀ

ਐਸ. ਏ. ਐਸ ਨਗਰ, 31 ਅਗਸਤ (ਸ.ਬ.) ਇੰਟਰ ਸਕੂਲ ਮੁਹਾਲੀ ਜੋਨ ਅੰਡਰ-17 ਲੜਕਿਆਂ ਦੇ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਿਸੂ ਨਿਕੇਤਨ ਸਕੂਲ, ਸੈਕਟਰ-66 ਮੁਹਾਲੀ ਨੇ 8 ਵਿਕਟਾਂ ਨਾਲ ਮਾਨਵ ਮੰਗਲ ਸਮਾਰਟ ਸਕੂਲ ਫੇਜ਼-10 ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ| ਇਸ ਟੂਰਮਨਾਮੈਂਟ ਦਾ ਆਯੋਜਨ ਸਰਕਾਰੀ ਮਾਡਲ. ਸੀ. ਸੈ. ਸਕੂਲ ਫੇਜ਼-3ਬੀ1 ਵਿੱਚ ਕੀਤਾ ਗਿਆ ਸੀ| ਇਹ ਟੂਰਨਾਮੈਂਟ 27 ਅਗਸਤ ਨੂੰ ਸ਼ੁਰੂ ਹੋਇਆ ਅਤੇ ਇਸ ਵਿੱਚ 11 ਸਕੂਲਾਂ ਨੇ ਹਿੱਸਾ ਲਿਆ|
ਅੱਜ ਦਾ ਫਾਈਨਲ ਮੁਕਾਬਲਾ ਸ਼ਿਸੂ ਨਿਕੇਤਨ ਸਕੂਲ ਅਤੇ ਮਾਨਵ ਮੰਗਲ ਸਮਾਰਟ ਸਕੂਲ ਵਿਚਕਾਰ ਹੋਇਆ| ਜਿਸ ਵਿੱਚ ਮਾਨਵ ਮੰਗਲ ਸਕੂਲ ਨੇ ਟਾਸ ਜਿੱਤ ਕੇ ਬੈਟਿੰਗ ਕਰਕੇ 38 ਦੌੜਾਂ ਬਣਾਈਆਂ| ਸ਼ਿਸੂ ਨਿਕੇਤਨ ਸਕੂਲ ਨੇ 4 ਉਵਰ ਵਿੱਚ ਟਾਰਗੇਟ ਪੂਰਾ ਕਰਕੇ ਸ਼ਾਨਦਾਰ ਸਫਲਤਾ ਹਾਸਿਲ ਕੀਤੀ| ਭਾਵੇਸ਼ ਸੈਨੀ ਨੂੰ ਇਸ ਮੁਕਾਬਲੇ ਵਿਚ ‘ਮੈਨ ਆਫ ਦੇ ਮੈਚ’ ਘੋਸ਼ਿਤ ਕੀਤਾ ਗਿਆ|

Leave a Reply

Your email address will not be published. Required fields are marked *