ਕ੍ਰਿਕਟ ਨੂੰ ਅਲਵਿਦਾ ਕਹਿ ਦਿੰਦਾ ਪਰ ਵਿਰਾਟ ਨੇ ਰੋਕ ਲਿਆ

ਨਵੀਂ ਦਿੱਲੀ, 20 ਜਨਵਰੀ (ਸ.ਬ.) ਕੈਂਸਰ ਨਾਲ ਸੰਘਰਸ਼ ਤੋਂ ਬਾਅਦ ਯੁਵਰਾਜ ਸਿੰਘ ਨੇ ਇਕ ਸਮੇਂ ਕ੍ਰਿਕਟ ਨੂੰ ਅਲਵਿਦਾ ਕਹਿਣ ਬਾਰੇ ਸੋਚਿਆ ਸੀ ਪਰ ਮੌਜੂਦਾ ਕਪਤਾਨ ਵਿਰਾਟ ਕੋਹਲੀ ਦੇ ਯਕੀਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਉਸ ਯਕੀਨ ਤੇ ਖਰਾ ਉਤਰਨਾ ਇਸ ਬੱਲੇਬਾਜ਼ ਲਈ ਲਾਜ਼ਮੀ ਸੀ| ਇੰਗਲੈਂਡ ਖਿਲਾਫ ਦੂਸਰੇ ਵਨ ਡੇ ਵਿੱਚ ਕੈਰੀਅਰ ਦੀ ਸਰਵਸ਼੍ਰੇਠ 150 ਰਨ ਦੀ ਪਾਰੀ ਖੇਡਣ ਤੋਂ ਬਾਅਦ ਯੁਵਰਾਜ ਨੇ ਕਿਹਾ ਕਿ ਜਦੋਂ ਟੀਮ ਤੇ ਕਪਤਾਨ ਦਾ ਭਰੋਸਾ ਹਾਸਿਲ ਹੋਵੇ ਤਾਂ ਆਤਮ ਵਿਸ਼ਵਾਸ ਆ ਹੀ ਜਾਂਦਾ ਹੈ|

Leave a Reply

Your email address will not be published. Required fields are marked *