ਕ੍ਰਿਕਟ ਸਟੇਡੀਅਮ ਵਿਚ ਮੈਚਾਂ ਦੌਰਾਨ ਹੁੰਦੀ ਸਿਗਰਟਨੋਸ਼ੀ ਨੂੰ ਬੰਦ ਕਰਵਾਇਆ ਜਾਵੇ : ਜੇ ਪੀ ਸਿੰਘ

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਜਿਲ੍ਹਾ ਤੰਬਾਕੂ ਕੰਟਰੋਲ ਕਮੇਟੀ ਦੇ ਮੈਂਬਰ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਵਿਖੇ ਬਣੇ ਕ੍ਰਿਕਟ ਸਟੇਡੀਅਮ ਵਿੱਚ ਹੁੰਦੇ ਕ੍ਰਿਕਟ ਮੈਚਾਂ ਦੌਰਾਨ ਲੋਕਾਂ ਵਲੋਂ ਵੱਡੇ ਪੱਧਰ ਉਪਰ ਕੀਤੀ ਜਾਂਦੀ ਹੈ, ਸਿਗਰਟਨੋਸ਼ੀ ਦੀ ਕਾਰਵਾਈ ਤੇ ਰੋਕ ਲਗਾਈ         ਜਾਵੇ|
ਅੱਜ ਇਥੇ ਸਥਾਨਕ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਜਦੋਂ ਵੀ ਇਸ ਕ੍ਰਿਕਟ ਸਟੇਡੀਅਮ ਵਿੱਚ ਕੋਈ ਮੈਚ ਹੁੰਦਾ ਹੈ ਤਾਂ ਮੈਚ ਦੌਰਾਨ ਮੌਜੂਦ ਲੋਕਾਂ ਵਲੋਂ ਵੱਡੇ ਪੱਧਰ ਉਪਰ ਸਿਗਰਟਨੋਸ਼ੀ ਕੀਤੀ ਜਾਂਦੀ ਹੈ, ਜਿਸ ਕਾਰਨ ਵਾਤਾਵਰਨ ਤਾਂ ਗੰਦਲਾ ਹੁੰਦਾ ਹੀ ਹੈ, ਸਗੋਂ ਸਿਗਰਟਬੀੜੀ ਨਾ ਪੀਣ ਵਾਲੇ ਲੋਕਾਂ ਨੂੰ ਵੀ ਇਹ ਜਹਿਰੀਲਾ ਧੂੰਆ ਚੜ ਜਾਂਦਾ ਹੈ, ਜਿਸ ਕਾਰਨ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਹੈ|
ਉਹਨਾਂ ਕਿਹਾ ਕਿ ਇਹ ਸ਼ਹਿਰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ  ਸਾਹਿਬਜਾਦਾ ਅਜੀਤ ਸਿੰਘ ਦੇ ਨਾਮ ਉਪਰ ਵਸਾਇਆ ਹੋਇਆ ਹੈ, ਇਸ ਲਈ ਇਸ ਸਹਿਰ ਦੇ ਸਟੇਡੀਅਮ ਵਿੱਚ ਸਿਗਰਟਨੋਸੀ ਹੋਣ ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ|
ਉਹਨਾਂ ਕਿਹਾ ਕਿ ਇਸ                ਸਟੇਡੀਅਮ ਵਿੱਚ ਅਗਲੇ ਹਫਤੇ ਫਿਰ ਕ੍ਰਿਕਟ ਮੈਚ ਹੋਣੇ ਹਨ, ਇਸ ਲਈ ਤੰਬਾਕੂ ਕੰਟਰੋਲ ਐਕਟ ਨੂੰ ਸਖਤੀ ਨਾਲ ਲਾਗੂ ਕਰਦਿਆਂ ਇਸ ਸਟੇਡੀਅਮ ਵਿੱਚ ਸਿਗਰਟਨੋਸ਼ੀ ਉਪਰ ਪਾਬੰਦੀ ਲਗਾਈ ਜਾਵੇ |
ਉਹਨਾਂ ਕਿਹਾ ਕਿ ਅਕਸਰ ਹੀ     ਵੇਖਣ ਵਿੱਚ ਆਉਂਦਾ ਹੈ ਕਿ ਤੰਬਾਕੂ ਨੋਸ਼ੀ ਰੋਕਣ ਵਾਲੀ ਟੀਮ ਨੂੰ ਇਸ      ਸਟੇਡੀਅਮ ਦੇ ਅੰਦਰ ਹੀ ਨਹੀਂ ਜਾਣ ਦਿੱਤਾ ਜਾਂਦਾ  ਇਸ ਲਈ ਤੰਬਾਕੂ ਵਿਰੋਧੀ ਵਿਸ਼ੇਸ਼ ਟੀਮਾਂ ਬਣਾ ਕੇ ਇਸ ਸਟੇਡੀਅਮ ਵਿੱਚ ਸਿਗਰਟਨੋਸ਼ੀ ਉਪਰ ਪਾਬੰਦੀ ਲਗਾਈ ਜਾਵੇ|

Leave a Reply

Your email address will not be published. Required fields are marked *