ਕ੍ਰਿਡੈਈ ਦੇ ਵਫਦ ਵਲੋਂ ਕੈਬਿਨਟ ਮੰਤਰੀ ਤ੍ਰਿਪਤ ਬਾਜਵਾ ਨਾਲ ਮੁਲਾਕਾਤ

ਕ੍ਰਿਡੈਈ ਦੇ ਵਫਦ ਵਲੋਂ ਕੈਬਿਨਟ ਮੰਤਰੀ ਤ੍ਰਿਪਤ ਬਾਜਵਾ ਨਾਲ ਮੁਲਾਕਾਤ
ਕੈਬਿਨਟ ਮੰਤਰੀ ਤ੍ਰਿਪਤ ਬਾਜਵਾ ਨੂੰ ਬੁਕੇ ਦੇ ਕੇ ਸਨਮਾਨਿਤ ਕਰਦੇ ਹੋਏ ਬਾਜਵਾ ਡਿਵੈਲਪਰ ਦੇ ਮਾਲਕ ਜਰਨੈਲ ਸਿੰਘ ਬਾਜਵਾ ਅਤੇ ਹੋਰ|
ਚੰਡੀਗੜ੍ਹ, 26 ਅਪ੍ਰੈਲ (ਸ.ਬ.) ਪੰਜਾਬ ਦੇ ਕਾਲੋਨਨਾਈਜਰਾਂ ਦੀ ਸੰਸਥਾ ਕ੍ਰਿਡੈਈ ਦੇ ਵਫਦ ਨੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨਾਲ ਮੁਲਾਕਾਤ ਕੀਤੀ| ਇਸ ਮੌਕੇ ਵਫਦ ਵਿੱਚ ਸ਼ਾਮਲ ਆਗੂਆਂ ਨੇ ਸ੍ਰੀ ਤ੍ਰਿਪਤ ਬਾਜਵਾ ਨੂੰ ਗਮਾਡਾ ਤੇ ਪੂਡਾ ਦਫਤਰ ਵਿੱਚ ਵੱਡੇ ਕਾਲੋਨਾਈਜਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਮੰਤਰੀ ਸ੍ਰੀ ਬਾਜਵਾ ਨੇ ਭਰੋਸਾ ਦਿਤਾ ਕਿ ਪੂਡਾ ਦਫਤਰ ਵਿੱਚ ਕਾਲੋਨਨਾਈਜਰਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਜਲਦੀ ਹੀ ਦੂਰ ਕੀਤਾ ਜਾਵੇਗਾ ਅਤੇ ਵਿਭਾਗ ਵੱਲੋਂ ਅਪਰੂਵਨਾਂ ਦੇਣ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇਗੀ| ਇਸ ਮੌਕੇ ਜਨਤਾ ਲੈਂਡ ਐਂਡ ਪਰਮੋਟਰ ਦੇ ਮਾਲਕ ਸ੍ਰ. ਕੁਲਵੰਤ ਸਿੰਘ, ਗਿਲਕੋ ਦੇ ਮਾਲਕ ਰਣਜੀਤ ਸਿੰਘ ਗਿੱਲ, ਬਾਜਵਾ ਡਿਵੈਲਪਰ ਦੇ ਮਾਲਕ ਜਰਨੈਲ ਸਿੰਘ ਬਾਜਵਾ, ਕਾਲੋਨਾਈਜਰ ਜਗਜੀਤ ਸਿੰਘ ਅਤੇ ਹੋਰ ਕਾਲੋਨਾਈਜਰ ਮੌਜੂਦ ਸਨ|

Leave a Reply

Your email address will not be published. Required fields are marked *