ਕ੍ਰਿਸ਼ਚਨ ਆਗੂ ਸੋਨੂੰ ਪਾਲ ਅਕਾਲੀ ਦਲ ਵਿਚ ਸ਼ਾਮਲ

ਐਸ.ਏ.ਐਸ ਨਗਰ, 23 ਜਨਵਰੀ (ਸ.ਬ.) ਸ਼੍ਰੋਮਣੀ ਅਕਾਲੀ ਦਲ ਲੀਗਲ ਸੈਲ ਪੰਜਾਬ ਦੇ ਪ੍ਰਧਾਨ ਸ੍ਰੀ ਰਾਹੁਲ ਮਰਵਾਹਾ ਦੀ ਪ੍ਰੇਰਨਾ ਸਕਦਾ ਕ੍ਰਿਸ਼ਚਨ ਆਗੂ ਸੋਨੂੰ ਪਾਲ  ਨੇ ਇੱਥੇ ਅਕਾਲੀ ਦਲ ਦੇ ਮਹਿਲਾ ਵਿੰਗ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ| ਇਸ ਮੌਕੇ ਇਸ ਮੌਕੇ ਐਮ ਸੀ ਅਤੇ ਜਿਲਾ ਅਕਾਲੀ ਦਲ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਅਤੇ ਹਲਕਾ ਮੁਹਾਲੀ ਤੋਂ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਸਿੱਧੂ ਦੀ ਪਤਨੀ ਮਨਦੀਪ ਕੌਰ ਸਿੱਧੂ ਨੇ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕ੍ਰਿਸ਼ਚਨ ਆਗੂ ਸੋਨੂੰ ਪਾਲ ਨੂੰ ਪਾਰਟੀ ਵਿਚ ਪੂਰਾ ਮਾਣ ਸਨਮਾਣ ਦਿੱਤਾ ਜਾਵੇਗਾ|
ਇਸ ਮੌਕੇ ਸੋਨੂੰ ਪਾਲ ਨੇ ਕਿਹਾ ਕਿ ਉਹ ਪਾਰਟੀ ਲਾਇਨਾਂ ਤੋਂ ਉਪਰ ਉਠ ਕੇ ਵਿਕਾਸ ਅਤੇ ਤਰੱਕੀ ਨੂੰ ਪਹਿਲ ਦਿੰਦਿਆਂ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ|ਉਨ੍ਹਾਂ ਕਿਹਾ ਕਿ ਇਸ ਵਾਰ ਵੋਟਾਂ ਸਾਫ ਸੁਥਰੀ ਸ਼ਖਸ਼ੀਅਤ ਨੂੰ ਅਤੇ ਪੜਾਈ-ਲਿਖਾਈ ਵਾਲੇ ਚੰਗੇ ਇਨਸਾਨ ਨੂੰ ਪੈਣੀਆਂ ਹਨ| ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ|

Leave a Reply

Your email address will not be published. Required fields are marked *