ਕ੍ਰਿਸ਼ਣ ਮੁਰਾਰੀ ਬਣੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ, ਗਵਰਨਰ ਨੇ ਚੁਕਾਈ ਸਹੁੰ

ਚੰਡੀਗੜ੍ਹ, 2 ਜੂਨ (ਸ.ਬ.) ਇਲਾਹਾਬਾਦ ਹਾਈਕੋਰਟ ਦੇ ਜਸਟਿਸ ਕ੍ਰਿਸ਼ਣ ਮੁਰਾਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ ਜਸਟਿਸ ਬਣ ਗਏ ਹਨ| ਉਨ੍ਹਾਂ ਨੂੰ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਚੰਡੀਗੜ੍ਹ ਵਿੱਚ ਸਹੁੰ ਚੁਕਾਈ| ਜ਼ਿਕਰਯੋਗ ਹੈ ਕਿ ਕੇਂਦਰੀ ਕਾਨੂੰਨ ਮੰਤਰੀ ਅਤੇ ਨਿਆ ਮੰਤਰਾਲੇ ਨੇ ਸੁਪਰੀਮ ਕੋਰਟ ਦੇ ਜਸਟਿਸ ਕ੍ਰਿਸ਼ਣਾ ਮੁਰਾਰੀ ਦੇ ਨਾਂਅ ਦੀ ਸਿਫਾਰਸ਼ ਨੂੰ ਮਨਜ਼ੂਰੀ ਦਿੱਤੀ ਸੀ| ਕੋਲੇਜ਼ਿਅਮ ਨੇ ਪਿਛਲੇ ਮਹੀਨੇ ਜਸਟਿਸ ਮੁਰਾਰੀ ਦੇ ਨਾਮ ਦੀ ਸਿਫਾਰਸ਼ ਕੀਤੀ ਸੀ|

Leave a Reply

Your email address will not be published. Required fields are marked *