ਕ੍ਰਿਸਟੀਆਨੋ ਰੋਨਾਲਡੋ ਨੂੰ ਸਪੇਨ ਵਿੱਚ 2 ਸਾਲ ਦੀ ਜੇਲ, 1 ਅਰਬ ਤੋਂ ਜ਼ਿਆਦਾ ਦਾ ਜੁਰਮਾਨਾ

ਨਵੀਂ ਦਿੱਲੀ, 16 ਜੂਨ (ਸ.ਬ.) ਫੀਫਾ ਵਿਸ਼ਵ ਕੱਪ 2018 ਵਿੱਚ ਸਪੇਨ ਦੇ ਖਿਲਾਫ ਹੈਟ੍ਰਿਕ ਲਗਾਕੇ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਭਾਵੇਂ ਆਪਣੀ ਟੀਮ ਨੂੰ ਹਾਰ ਤੋਂ ਬਚਾ ਲਿਆ ਪਰ ਟੈਕਸ ਚੋਰੀ ਦਾ ਇਕ ਕੇਸ ਹਾਰ ਗਏ| ਸਪੈਨਿਸ਼ ਟੈਕਸ ਅਥਾਰਿਟੀ ਵੱਲੋਂ ਦਾਇਰ ਟੈਕਸ ਫਰਾਡ ਕੇਸ ਵਿੱਚ ਕੋਰਟ ਨੇ ਰੋਨਾਲਡੋ ਨੂੰ 2 ਸਾਲ ਦੀ ਕੈਦ ਦੀ ਸਜ਼ਾ ਅਤੇ 18.8 ਮਿਲੀਅਨ ਡਾਲਰ ਜੁਰਮਾਨਾ ਲਗਾਇਆ ਗਿਆ ਹੈ| ਰੀਅਲ ਮੈਡ੍ਰਿਡ ਦੇ ਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਸਪੈਨਿਸ਼ ਟੈਕਸ ਅਥਾਰਿਟੀ ਨਾਲ ਸੰਪਰਕ ਕਰਕੇ ਆਪਣਾ ਜੁਰਮ ਸਵੀਕਾਰ ਕਰ ਲਿਆ ਹੈ| ਹਾਲਾਂਕਿ, ਸਪੇਨ ਦੇ ਕਾਨੂੰਨ ਦੇ ਮੁਤਾਬਕ ਕ੍ਰਿਸਟੀਆਨੋ ਰੋਨਾਲਡੋ ਨੂੰ ਸ਼ਾਇਦ ਜੇਲ ਦੀ ਸਜ਼ਾ ਤੋਂ ਛੂਟ ਮਿਲ ਜਾਵੇਗੀ ਕਿਉਂਕਿ ਸਪੈਨਿਸ਼ ਕਾਨੂੰਨ ਦੇ ਮੁਤਾਬਕ ਪਹਿਲੀ ਵਾਰ ਦੋ ਸਾਲ ਜਾਂ ਇਸ ਤੋਂ ਘੱਟ ਸਜ਼ਾ ਪਾਉਣ ਵਾਲਾ ਸ਼ਖਸ ਪ੍ਰੋਬੇਸ਼ਨ (ਜਾਂਚ ਦੇ ਦਾਇਰੇ) ਵਿੱਚ ਵੀ ਸਜ਼ਾ ਕਟ ਸਕਦਾ ਹੈ| ਜ਼ਿਕਰਯੋਗ ਹੈ ਕਿ ਸਪੇਨ ਦੇ ਟੈਕਸ ਅਧਿਕਾਰੀਆਂ ਨੇ ਰੋਨਾਲਡੋ ਤੇ 2011 ਤੋਂ 2014 ਦੇ ਦੌਰਾਨ ਫੁੱਟਬਾਲ ਕਲੱਬ ਰੀਅਲ ਮੈਡ੍ਰਿਡ ਦੇ ਲਈ ਖੇਡਦੇ ਹੋਏ ਜਾਣਬੁਝ ਕੇ ਆਪਣੀ ਕਮਾਈ ਲੁਕਾਉਣ ਅਤੇ 18.8 ਮਿਲੀਅਨ ਡਾਲਰ ਟੈਕਸ ਚੋਰੀ ਦਾ ਦੋਸ਼ ਲਗਾਇਆ ਗਿਆ ਸੀ|
ਅਰਜਨਟੀਨਾ ਅਤੇ ਬਾਰਸੀਲੋਨਾ ਦੇ ਸੁਪਰਸਟਾਰ ਲਿਓਨੇਲ ਮੇਸੀ ਨੂੰ ਵੀ 2016 ਵਿੱਚ 4.7 ਮਿਲੀਅਨ ਡਾਲਰ ਦੇ ਟੈਕਸ ਚੋਰੀ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੇ 21 ਮਹੀਨੇ ਦੀ ਜੇਲ ਦੀ ਸਜ਼ਾ ਮਿਲੀ ਸੀ| ਹਾਲਾਂਕਿ ਬਾਅਦ ਵਿੱਚ ਕੋਰਟ ਨੇ ਮੇਸੀ ਦੀ ਜੇਲ ਦੀ ਸਜ਼ਾ ਦੇ ਬਦਲੇ ਦੋ ਕਰੋੜ ਰੁਪਏ ਅਦਾ ਕਰਨ ਦਾ ਫਰਮਾਨ ਜਾਰੀ ਕੀਤਾ ਸੀ| ਹਾਲਾਂਕਿ, ਰੋਨਾਲਡੋ ਨੇ ਕੋਰਟ ਵਿੱਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੇ ਜਾਣਬੁਝ ਕੇ ਕੋਈ ਗਲਤੀ ਨਹੀਂ ਕੀਤੀ ਹੈ ਅਤੇ ਉਨ੍ਹਾਂ ਦੇ ਖਿਲਾਫ ਸਾਜ਼ਿਸ਼ ਦੇ ਤਹਿਤ ਇਸ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ|

Leave a Reply

Your email address will not be published. Required fields are marked *