ਕ੍ਰਿਸਮਸ ਦੀ ਪ੍ਰਾਰਥਨਾ ਵਿੱਚ ਸ਼ਾਮਲ ਹੋਣ ਜਾ ਰਹੇ 20 ਵਿਅਕਤੀਆਂ ਦੀ ਮੌਤ

ਮਨੀਲਾ, 25 ਦਸੰਬਰ (ਸ.ਬ.) ਉਤਰੀ ਫਿਲੀਪੀਨ ਵਿਚ ਕ੍ਰਿਸਮਸ ਦੇ ਮੌਕੇ ਤੇ ਸਮੂਹਿਕ ਪ੍ਰਾਰਥਨਾ ਸਭਾ ਵਿਚ ਸ਼ਾਮਲ ਹੋਣ ਜਾ ਰਹੇ 20 ਸ਼ਰਧਾਲੂਆਂ ਦੀ ਅੱਜ ਇਕ ਬੱਸ ਹਾਦਸੇ ਵਿਚ ਮੌਤ ਹੋ ਗਈ| ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਨੀਲਾ ਤੋਂ 200 ਕਿਲੋਮੀਟਰ ਦੌਰ ਉਤਰ ਵਿਚ ਸਥਿਤ ਆਗੂ ਸ਼ਹਿਰ ਵਿਚ ਇਕ ਹੀ ਪਰਿਵਾਰ ਦੇ ਕਈ ਲੋਕ ਪ੍ਰਾਰਥਨਾ ਲਈ ਇਕ ਛੋਟੀ ਬੱਸ ਵਿਚ ਸਵਾਰ ਹੋ ਕੇ ਚਰਚ ਜਾ ਰਹੇ ਸਨ ਅਤੇ ਉਨ੍ਹਾਂ ਦੀ ਬੱਸ ਦੀ ਇਕ ਵੱਡੀ ਬੱਸ ਨਾਲ ਆਹਮੋ-ਸਾਹਮਣੇ ਦੀ ਭਿਆਨਕ ਟੱਕਰ ਹੋ ਗਈ| ਇਸ ਹਾਦਸੇ ਵਿਚ 20 ਵਿਅਕਤੀਆਂ ਦੀ ਮੌਤ ਹੋ ਗਈ| ਪੁਲੀਸ ਨੇ ਦੱਸਿਆ ਕਿ ਵੱਡੀ ਬੱਸ ਵਿਚ ਸਵਾਰ 15 ਯਾਤਰੀਆਂ ਦੇ ਨਾਲ ਹੀ ਛੋਟੀ ਬੱਸ ਵਿਚ ਸਵਾਰ 9 ਹੋਰ ਵਿਅਕਤੀ ਵੀ ਜ਼ਖਮੀ ਹੋ ਗਏ ਹਨ| ਨੇੜੇ ਦੇ ਸ਼ਹਿਰ ਦੀ ਇਕ ਪ੍ਰਸਿੱਧ ਚਰਚ ਦੇ ਬਾਰੇ ਵਿਚ ਪੁਲੀਸ ਅਧਿਕਾਰੀ ਵਨੀਸਾ ਅਬੁਬੋ ਨੇ ਦੱਸਿਆ ਕਿ ‘ਉਹ ਲੋਕ ਮਨਾਓਗ ਵਿਚ ਸਮੂਹਕ ਪ੍ਰਾਰਥਨਾ ਸਭਾ ਵਿਚ ਭਾਗ ਲੈਣ ਜਾ ਰਹੇ ਸਨ|’ ਇਸ ਕੈਥੌਲਿਕ ਬਹੁਲ ਰਾਸ਼ਟਰ ਵਿਚ ਸਦੀਆਂ ਪੁਰਾਣੀ, ‘ਅਵਰ ਲੇਡੀ ਆਫ ਮਨਾਓਗ ਚਰਚ’ ਪ੍ਰਮੁੱਖ ਧਰਮ ਸਥਾਨ ਹੈ| ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇੱਥੇ ਵਰਜਿਨ ਮੈਰੀ ਦੀ ਪ੍ਰਤਿਮਾ ਚਮਤਕਾਰ ਕਰਦੀ ਹੈ|

Leave a Reply

Your email address will not be published. Required fields are marked *