ਕ੍ਰਿਸਮਸ ਦੇ ਜਸ਼ਨ ਮਨਾ ਰਹੀ ਫੁੱਟਬਾਲ ਟੀਮ ਦੀ ਕਿਸ਼ਤੀ ਝੀਲ ਵਿੱਚ ਡੁੱਬੀ, 45 ਲੋਕ ਸਨ ਸਵਾਰ

ਯੁਗਾਂਡਾ, 27 ਦਸੰਬਰ (ਸ.ਬ.) ਯੁਗਾਂਡਾ ਦੀ ਫੁੱਟਬਾਲ ਟੀਮ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਭਰੀ ਇਕ ਕਿਸ਼ਤੀ ਅਫਰੀਕਾ ਦੀ ਸਭ ਤੋਂ ਵੱਡੀ ਝੀਲ ‘ਲੇਕ ਅਲਬਰਟ’ ਵਿਚ ਡੁੱਬ ਗਈ| ਇਸ ਤੇ ਘੱਟ ਤੋਂ ਘੱਟ 45 ਲੋਕ ਸਵਾਰ ਸਨ| ਪੁਲੀਸ ਦੇ ਅਨੁਸਾਰ ਸਮਰੱਥਾ ਤੋਂ ਜ਼ਿਆਦਾ ਯਾਤਰੀਆਂ ਦੇ ਬੈਠੇ ਹੋਣ ਕਰਕੇ ਕਿਸ਼ਤੀ ਦੀ ਸੰਤੁਲਨ ਵਿਗੜ ਗਿਆ ਅਤੇ ਇਹ ਇਕ ਪਾਸੇ ਪਲਟ ਗਈ| 15 ਲੋਕਾਂ ਨੂੰ ਬਚਾਅ ਲਿਆ ਗਿਆ ਹੈ ਜਦੋਂ ਕਿ 9 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ| ਬਾਕੀ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ|
ਬੁਲਿਸਾ ਦੀ ਇਹ ਫੁੱਟਬਾਲ ਟੀਮ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਕ੍ਰਿਸਮਸ ਦੇ ਮੌਕੇ ਤੇ ਹੋਇਮਾ ਜ਼ਿਲੇ ਵਿਚ ਇਕ ਮੈਚ ਖੇਡਣ ਜਾ ਰਹੇ ਸਨ| ਕਿਸ਼ਤੀ ਤੇ ਜਸ਼ਨ ਦਾ ਮਾਹੌਲ ਸੀ ਅਤੇ ਲੋਕ ਗਾਣੇ ਗਾ ਰਹੇ ਸਨ ਅਤੇ ਬੈਂਡ ਵਜਾ ਰਹੇ ਸਨ| ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਤੇ ਸਵਾਰ ਹੋਣ ਤੋਂ ਪਹਿਲਾਂ ਹੀ ਜ਼ਿਆਦਾਤਰ ਯਾਤਰੀ ਨਸ਼ੇ ਵਿਚ ਟੱਲੀ ਸਨ|
ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਵਿਚ ਵੀ ਲੇਕ ਅਲਬਰਟ ਵਿਚ ਵਾਪਰੀ ਇਸ ਤਰ੍ਹਾਂ ਦੀ ਘਟਨਾ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *