ਕ੍ਰਿਸਮਿਸ ਮੌਕੇ ਧਾਰਮਿਕ ਪ੍ਰੋਗਰਾਮ ਵਿਚ ਬੀਬੀ ਗਰਚਾ ਨੇ ਕੀਤੀ ਸ਼ਿਰਕਤ

ਖਰੜ, 25 ਦਸੰਬਰ (ਸ.ਬ.) ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਨ ਤੇ ਕ੍ਰਿਸਮਿਸ ਦਾ ਪਵਿੱਤਰ ਤਿਉਹਾਰ ਮੌਕੇ ਖਰੜ ਸ਼ਹਿਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ| ਪਾਦਰੀ ਯਾਕੂਬ ਮਸੀਹ, ਚੇਅਰਮੈਨ ਪੀਟਰ ਜੋਸਫ਼ ਚੇਅਰਮੈਨ ਆਦਿ ਦੀ ਅਗਵਾਈ ਵਿਚ ਆਯੋਜਿਤ ਇਸ ਧਾਰਮਿਕ ਪ੍ਰੋਗਰਾਮ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ| ਇਸ ਧਾਰਮਿਕ ਪ੍ਰੋਗਰਾਮ ਵਿਚ ਪਹੁੰਚਣ ਤੇ ਕ੍ਰਿਸ਼ਚਿਅਨ ਭਾਈਚਾਰੇ ਵੱਲੋਂ ਸ੍ਰੀਮਤੀ ਗਰਚਾ ਦਾ ਫੁੱਲਾਂ ਦੇ ਬੁੱਕਿਆਂ ਨਾਲ ਸਨਮਾਨ ਕੀਤਾ ਗਿਆ|
ਇਸ ਮੌਕੇ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਸਮੁੱਚੇ ਕ੍ਰਿਸ਼ਚਿਅਨ ਭਾਈਚਾਰੇ ਨੂੰ ਇਸ ਪਵਿੱਤਰ ਦਿਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਯਿਸੂ ਦਾ ਅਰਥ ਹੈ ‘ਮੁਕਤੀਦਾਤਾ’ ਅਰਥਾਤ ਪਾਪਾਂ ਤੋਂ ਮੁਕਤੀ ਦੇਣ ਵਾਲਾ| ਪਾਪਾਂ ਦੀ ਮਾਫ਼ੀ ਪਾ ਕੇ ਅਸੀਂ ਪ੍ਰਮੇਸ਼ਰ ਨੂੰ ਆਪਣੇ ਸੰਗ ਰੱਖ ਸਕਦੇ ਹਾਂ| ਵੱਡੇ ਦਿਨ ਦਾ ਅਰਥ ਹੈ ਕਿ ਪ੍ਰਭੂ ਯਿਸੂ ਮਸੀਹ ਸਾਨੂੰ ਮੁਕਤੀ ਦੇਣ ਲਈ ਨਹੀਂ ਬਲਕਿ ਪ੍ਰਭੂ ਸਾਡੇ ਨਾਲ ਰਹਿਣ ਲਈ ਸਾਡੇ ਵਿਚ ਆਇਆ ਹੈ| ਸ੍ਰੀਮਤੀ ਗਰਚਾ ਨੇ ਕ੍ਰਿਸਚਿਅਨ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਸਮੇਂ ਸਮੇਂ ਤੇ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਕ੍ਰਿਸਚਿਅਨ ਭਾਈਚਾਰੇ ਦੇ ਨਾਲ ਖੜ੍ਹਨਗੇ|
ਪਾਦਰੀ ਯਾਕੂਬ ਮਸੀਹ ਅਤੇ ਚੇਅਰਮੈਨ ਪੀਟਰ ਜੋਸਫ਼ ਨੇ ਵੀ ਯਿਸੂ ਮਸੀਹ ਦੇ ਜੀਵਨ ਅਤੇ ਸਿੱਖਿਆਵਾਂ ਤੇ ਚਾਨਣਾ ਪਾਇਆ| ਇਸ ਮੌਕੇ ਹੈਂਡਰੀ ਜੌਹਨ, ਗਲੈਡਵਿਨ, ਰੌਬਰਟ ਮਸੀਹ, ਪੀਟਰ ਜੌਹਨ, ਚਾਰਲਸ, ਨਰੇਸ਼ ਡੋਨਲ ਪ੍ਰਿੰਸੀਪਲ, ਰਵੀ ਲੌਏ, ਰਾਹੁਲ, ਵਿਨੇ, ਸੰਜੇ, ਅਕਾਸ਼, ਸੈਮੂਅਲ ਅਤੇ ਮਹਿਲਾ ਵਿੰਗ ਤੋਂ ਕੁਸਮ, ਕਿਰਨਾ, ਪ੍ਰੋਮਿਲਾ, ਵਿਮਲਾ ਅਤੇ ਮੀਨਾਕਸ਼ੀ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *