ਕਜ਼ਾਖਿਸਤਾਨ: ਬੱਸ ਵਿੱਚ ਅੱਗ ਲੱਗਣ ਨਾਲ 52 ਲੋਕਾਂ ਦੀ ਮੌਤ

ਅਸਤਾਨਾ, 18 ਜਨਵਰੀ (ਸ.ਬ.) ਉੱਤਰੀ ਪੱਛਮੀ ਕਜ਼ਾਖਿਸਤਾਨ ਵਿੱਚ ਇਕ ਯਾਤਰੀ ਬੱਸ ਵਿੱਚ ਅੱਜ ਅੱਗ ਲੱਗ ਜਾਣ ਕਾਰਨ 52 ਲੋਕਾਂ ਦੀ ਮੌਤ ਹੋ ਗਈ ਹੈ| ਇਸ ਘਟਨਾ ਦੀ ਜਾਣਕਾਰੀ ਦੇਸ਼ ਦੇ ਐਮਰਜੈਂਸੀ ਸੇਵਾ ਮੰਤਰਾਲੇ ਨੇ ਦਿੱਤੀ ਹੈ| ਮੰਤਰਾਲੇ ਨੇ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਹੈ|
ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ ਅੱਜ ਸਵੇਰੇ ਕਰੀਬ 10:30 ਵਜੇ (ਕੌਮਾਂਤਰੀ ਸਮੇਂ ਅਨੁਸਾਰ 4:30 ਵਜੇ) ਇਕ ਬੱਸ ਵਿੱਚ ਅੱਗ ਲੱਗ ਗਈ| ਬੱਸ ਵਿੱਚ ਕੁੱਲ 55 ਯਾਤਰੀ ਅਤੇ 2 ਡਰਾਈਵਰ ਸਵਾਰ ਸਨ| ਜਿਨ੍ਹਾਂ ਵਿਚੋਂ 5 ਨੂੰ ਮੈਡੀਕਲ ਸਹਾਇਤਾ ਉਪਲੱਬਧ ਕਰਾਈ ਗਈ ਹੈ ਅਤੇ ਬਾਕੀਆਂ ਦੀ ਮੌਤ ਹੋ ਗਈ|

Leave a Reply

Your email address will not be published. Required fields are marked *